ਅੰਮ੍ਰਿਤਸਰ ਵਿਖੇ ਪੁਲਿਸ ਥਾਣੇ ਅੰਦਰ 'ਆਪ' ਆਗੂ ਨੇ ਕੀਤਾ ਹੰਗਾਮਾ, ਐਸਐਚਓ ਦੀ ਵਰਦੀ ਪਾੜ ਕੇ ਕੀਤੀ ਹੱਥੋਂ ਪਾਈ - Clash in Amritsar police station
Published : May 5, 2024, 11:01 AM IST
ਅੰਮ੍ਰਿਤਸਰ ਵਿਖੇ ਇੱਕ 'ਆਪ' ਆਗੂ ਵੱਲੋਂ ਥਾਣਾ ਬੀ ਡਵੀਜ਼ਨ ਵਿੱਚ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੰਗਾਮੇ ਦੌਰਾਨ 'ਆਪ' ਆਗੂ ਨੇ ਗੁੰਡਾਗਰਦੀ ਕਰਦੇ ਹੋਏ ਥਾਣੇ ਅੰਦਰ ਹੀ ਐਸ ਐਚ ਓ ਨਾਲ ਹੱਥੋਂਪਾਈ ਕੀਤੀ ਅਤੇ ਨਾਲ ਹੀ ਉਸ ਦੀ ਵਰਦੀ ਤੱਕ ਪਾੜ ਦਿੱਤੀ। ਮੌਕੇ 'ਤੇ ਪਹੁੰਚੇ ਏਸੀਪੀ ਪੂਰਬੀ ਵੱਲੋਂ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੀ ਗਲ ਆਖੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਏਸੀਪੀ ਹਲਕਾ ਪੂਰਬੀ ਦੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਥਾਣਾ ਬੀ ਡਵੀਜਨ ਵਿਚ ਦੋ ਤਿੰਨ ਪਾਰਟੀਆਂ 'ਤੇ ਮਸਲੇ 'ਚ ਪੁਲਿਸ ਨਾਲ ਝੜਪ ਹੋਈ ਹੈ ਫਿਲਹਾਲ ਮੌਕੇ 'ਤੇ ਪਹੁੰਚ ਮਾਮਲਾ ਸੁਲਝਾਇਆ ਗਿਆ ਹੈ। ਜਲਦ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਥਾਣੇ ਦੇ ਐਸ ਐਚ ਉ ਸੁਖਬੀਰ ਸਿੰਘ ਇੱਕ ਵਧੀਆ ਅਫਸਰ ਹਨ ਪਰ ਅੱਜ ਉਹਨਾਂ ਦੇ ਨਾਲ 'ਆਪ' ਆਗੂ ਵੱਲੋਂ ਬਦਸਲੁਕੀ ਕੀਤੀ ਗਈ ਹੈ ਜੋ ਕਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ 'ਆਪ' ਆਗੂ ਨੇ ਅਫਸਰ ਉੱਤੇ ਪੈਸੇ ਲੈਕੇ ਕੰਮ ਕਰਨ ਦੇ ਦੋਸ਼ ਲਾਏ ਹਨ ਜੋ ਕਿ ਸਰਾਸਰ ਬੇਬੁਨਿਆਦ ਹਨ। ਪ੍ਰਤੱਖਦਰਸ਼ੀਆਂ ਨੇ ਪੁਲਿਸ ਮੁਲਾਜਮਾ ਦੀ ਵਰਦੀ ਪਾੜਨ ਅਤੇ ਝੜਪ ਕਰਨ ਵਾਲੇ 'ਆਪ' ਆਗੂ ਉਪਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।