ਇੰਡੀਆ ਹਾਕੀ ਟੀਮ 'ਚ ਤਰਨ ਤਾਰਨ ਦੇ ਪਿੰਡ ਜਵੰਦਪੁਰ ਦੇ ਨੌਜਵਾਨ ਦੀ ਸਿਲੈਕਸ਼ਨ, ਪਰਿਵਾਰ ਨੇ ਜਤਾਈ ਖੁਸ਼ੀ - Selection FOR India hockey team - SELECTION FOR INDIA HOCKEY TEAM
Published : Jun 28, 2024, 5:42 PM IST
ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਵੰਦਪੁਰ ਦੇ ਨੌਜਵਾਨ ਸੁਖਜੀਤ ਸਿੰਘ ਦੀ ਸਿਲੈਕਸ਼ਨ ਇੰਡੀਆ ਹਾਕੀ ਟੀਮ ਦੇ ਵਿੱਚ ਹੋਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਓਲੰਪਿਕ ਲਈ ਚੁਣੀ ਟੀਮ ਵਿੱਚ ਸੁਖਜੀਤ ਸਿੰਘ ਦੀ ਚੋਣ ਹੋਣ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਵੰਡੇ ਗਏ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੁਖਜੀਤ ਸਿੰਘ ਦੇ ਚਾਚਾ ਭੀਤਾ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਨੌਜਵਾਨ ਸੁਖਜੀਤ ਸਿੰਘ ਇੱਕ ਛੋਟੇ ਜਿਹੇ ਪਿੰਡ ਤੋਂ ਆਪਣੀ ਸਖਤ ਮਿਹਨਤ ਦੇ ਨਾਲ ਇੰਡੀਆ ਹਾਕੀ ਟੀਮ ਵਿੱਚ ਚੁਣਿਆ ਗਿਆ ਅਤੇ ਜਿਸ ਦੀ ਹੁਣ ਓਲਪਿੰਕ ਲਈ ਵੀ ਚੋਣ ਹੋਈ ਹੈ। ਖੁਸ਼ੀ ਵਿੱਚ ਪਿੰਡ ਮੀਆਂ ਵਿੰਡ ਦੀ ਗਰਾਉਂਡ ਵਿੱਚ ਲੱਡੂ ਵੰਡ ਕੇ ਜਸ਼ਨ ਮਨਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸੁਖਜੀਤ ਸਿੰਘ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗਾ