'ਮੰਡੀਆਂ ਵਿੱਚ ਲਿਫਟਿੰਗ ਨਾ ਮਾਤਰ', ਆੜ੍ਹਤੀਆ ਨੇ ਲਾਏ ਇਹ ਇਲਜ਼ਾਮ
Published : Oct 21, 2024, 10:34 AM IST
ਫਤਿਹਗੜ੍ਹ ਸਾਹਿਬ: ਮੰਡੀਆਂ ਵਿੱਚ ਲਿਫਟਿੰਗ ਨਾ ਮਾਤਰ ਹੈ। ਜਿਸ ਵੱਲ ਪ੍ਰਸ਼ਾਸਨ ਅਤੇ ਸਰਕਾਰ ਨੂੰ ਧਿਆਨ ਦੇਣ ਦੀ ਜਰੂਰਤ ਹੈ ਇਹ ਕਹਿਣਾ ਸੀ ਆੜਤੀ ਐਸੋਸੀਏਸ਼ਨ ਦੇ ਪੰਜਾਬ ਦੇ ਮੀਤ ਪ੍ਰਧਾਨ ਸਾਧੂ ਰਾਮ ਭੱਟ ਮਾਜਰਾ ਦਾ ਉਹ ਸਰਹਿੰਦ ਅਨਾਜ ਮੰਡੀ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੇ ਲਈ ਆਏ ਸਨ। ਉੱਥੇ ਹੀ ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਝ ਸਿਆਸੀ ਲੀਡਰਾਂ ਦੇ ਵੱਲੋਂ ਸਿਆਸਤ ਚਮਕਾਉਣ ਦੇ ਲਈ ਮੰਡੀ ਵਿੱਚ ਆ ਕੇ ਸਿਆਸੀ ਰੋਟੀ ਸੇਕੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਗਲਤ ਹੈ, ਕਿਉਂਕਿ ਕਿਸਾਨ ਅਤੇ ਆੜ੍ਹਤੀਆਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਦੇ ਵੱਲੋਂ ਕਦੇ ਵੀ ਖਰੀਦ ਬੰਦ ਨਹੀਂ ਕੀਤੀ ਗਈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸਰਹਿੰਦ ਅਨਾਜ ਮੰਡੀ ਦੇ ਵਿੱਚ 8 ਲੱਖ ਦੇ ਕਰੀਬ ਝੋਨੇ ਦੀਆਂ ਬੋਰੀਆਂ ਪਈਆਂ ਹਨ ਜਿਸ ਨੂੰ ਤੁਰੰਤ ਲਿਫਟਿੰਗ ਕਰਵਾਈ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨਾ ਸੁਕਾ ਕੇ ਲਿਆਂਦਾ ਜਾਵੇ, ਤਾਂ ਜੋ ਨਾਲ ਦੀ ਨਾਲ ਉਸ ਦੀ ਖਰੀਦ ਹੋ ਸਕੇ।