ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਅਤੇ ਗੈਸ ਏਜੰਸੀ ਲੁੱਟਣ ਵਾਲੇ 4 ਭਗੌੜੇ ਕਾਬੂ - ਪੈਟਰੋਲ ਪੰਪ ਤੋਂ ਲੁੱਟ ਕਰਨ ਵਾਲੇ ਕਾਬੂ
Published : Feb 19, 2024, 8:23 PM IST
ਹੁਸ਼ਿਆਰਪੁਰ: ਪੁਲਿਸ ਵੱਲੋਂ ਲਗਾਤਾਰ ਲੁਟੇਰਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਕਾਰਨ ਹੁਸ਼ਿਆਰਪੁਰ ਵੱਲੋਂ ਬੀਤੇ ਦਿਨੀਂ ਪੁਲਿਸ ਮੁਕਾਬਲੇ 'ਚ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਦੱਸਣ ਮੁਤਾਬਿਕ 2 ਹੋਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਸਫ਼ਲਤਾ ਤੋਂ ਬਾਅਦ ਐਸ.ਐਸ.ਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪਹਿਲਾ ਇਕ ਪ੍ਰਵਾਸੀ ਮਜ਼ਦੂਰ ਕੋਲੋਂ ਪਲੇਟੀਨਾ ਮੋਟਰ ਸਾਈਕਲ ਦੀ ਖੋਹ ਕੀਤੀ ਗਈ, ਫਿਰ ਸ਼ੁੱਕਰਵਾਰ ਫਗਵਾੜਾ ਰੋਡ 'ਤੇ ਰਿਲਾਇੰਸ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ 'ਤੇ 50000 ਅਤੇ ਸ਼ਨੀਵਾਰ ਰਾਤ ਨੂੰ ਦਸੂਹਾ ਦੇ ਇਕ ਪੈਟਰੋਲ ਪੰਪ ਤੋਂ 16000 ਦੀ ਲੁੱਟ ਕੀਤੀ ਗਈ। ਜਿਸ ਤੋਂ ਮਗਰੋਂ ਜਦੋਂ ਇਹਨਾਂ ਨੂੰ ਨਸਰਾਲਾ ਵਿਖੇ ਫ਼ੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਪੁਲਿਸ ਦੀ ਜਵਾਬੀ ਕਰਵਾਈ ਵਿੱਚ ਦੋ ਬਦਮਾਸ਼ ਜਖ਼ਮੀ ਹੋਏ।ਜਿਸ ਤੋਂ ਬਾਅਦ ਪੁਲਿਸ ਨੂੰ ਦੋ ਹੋਰ ਲੁਟੇਰਿਆਂ ਨੂੰ ਫੜਨ 'ਚ ਕਾਮਜ਼ਾਬੀ ਮਿਲੀ।