ਰਵਨੀਤ ਬਿੱਟੂ ਦੇ ਕਿਸਾਨਾਂ ਖ਼ਿਲਾਫ਼ ਬਿਆਨ ਤੋਂ ਭੜਕੇ ਰਾਜ ਕੁਮਾਰ ਵੇਰਕਾ, ਕੱਸੇ ਤਿੱਖੇ ਤੰਜ - VERKA ANGRY WITH RAVNEET BITTUS
Published : Oct 12, 2024, 12:52 PM IST
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸਾਨਾਂ ਅਤੇ ਕਾਂਗਰਸ ਨੂੰ ਲੈ ਕੇ ਬਿਆਨਬਾਜੀ ਕਰਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਕਿਸਾਨ ਲੀਡਰਾਂ ਉੱਤੇ ਨਿਸ਼ਾਨੇ ਸਾਧੇ ਅਤੇ ਕਾਂਗਰਸ ਨੂੰ ਵੀ ਲਪੇਟਿਆ। ਇਸ ਤੋਂ ਬਾਅਦ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਰਵਨੀਤ ਬਿੱਟੂ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਕਿਸਾਨਾਂ ਖ਼ਿਲਾਫ਼ ਬਿੱਟੂ ਨੇ ਇੱਕ ਵਾਰ ਫਿਰ ਤੋਂ ਜ਼ਹਿਰ ਉਗਲਿਆ ਹੈ। ਵੇਰਕਾ ਮੁਤਾਬਿਕ ਰਵਨੀਤ ਬਿੱਟੂ ਨਫਰਤੀ ਭਾਸ਼ਣ ਨਾਲ ਇੱਕ ਵਾਰ ਫਿਰ ਤੋਂ ਪਾੜੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਭਾਜਪਾ ਬਿੱਟੂ ਨੂੰ ਕੋਈ ਹੋਰ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੀ ਹੈ ਪਰ ਭਾਜਪਾ ਨੂੰ ਅਜਿਹੇ ਨਕਾਰਤਮਕ ਸ਼ਖ਼ਸ ਨੂੰ ਲਗਾਮ ਪਾਉਣੀ ਚਾਹੀਦੀ ਹੈ।