ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਵਾਹਿਗੁਰੂ ਦਾ ਸ਼ੁਕਰਾਨਾ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ - Punjabi singer Jasbir Singh Jassi - PUNJABI SINGER JASBIR SINGH JASSI
Published : Mar 29, 2024, 8:29 PM IST
ਪੰਜਾਬੀ ਗਾਇਕ ਜਸਬੀਰ ਜੱਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਨਵਾਂ ਗਾਣਾ ਆ ਰਿਹਾ ਹੈ। ਹੋਰ ਵੀ ਕਈ ਗਾਣੇ ਆ ਰਹੇ ਹਨ ਪਰ ਇਹ ਗਾਣਾ ਬਹੁਤ ਹੀ ਵਧੀਆ ਗਾਣਾ ਹੈ। ਇਸ ਮੌਕੇ ਉਨ੍ਹਾਂ ਗੁਰੂਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਆਏ ਹਾਂ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਗੁਰੂ ਨੇ ਬੁਲਾਇਆ ਸੀ ਤੇ ਅਸੀਂ ਇੱਥੇ ਪੁੱਜੇ ਹਾਂ ਇੱਥੋਂ ਆ ਕੇ ਜੋ ਮੰਗੋ ਉਹ ਮਿਲਦਾ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਨਵਾਂ ਗੀਤ ਆ ਰਿਹਾ ਹੋ ਕੇ ਜੋ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਵੇਗਾ। ਹੋਰ ਵੀ ਮੇਰੇ ਕਾਫੀ ਗੀਤ ਆ ਰਹੇ ਹਨ ਪਰ ਇਹ ਗਾਣਾ ਬਹੁਤ ਹੀ ਵਧੀਆ ਗਾਣਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਕਲਾਕਾਰਾਂ ਨੂੰ ਕਦੀ ਨਹੀਂ ਆਉਣਾ ਚਾਹੀਦਾ। ਕਿਹਾ ਕਿ ਕਲਾਕਾਰ ਸਮਾਜ ਵਾਸਤੇ ਕੰਮ ਨਹੀਂ ਕਰ ਸਕਦਾ ਕਲਾਕਾਰ ਦਾ ਇੱਕ ਅਲੱਗ ਜੀਵਨ ਹੁੰਦਾ ਹੈ ਕਿ ਕਈ ਕਲਾਕਾਰ ਰਾਜਨੀਤੀ ਦੇ ਅਖਾੜੇ ਵਿੱਚ ਆਏ ਹਨ ਪਰ ਕਲਾਕਾਰਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਰਾਜਨੀਤੀ ਵਿੱਚ ਉਨ੍ਹਾਂ ਨੂੰ ਹੀ ਆਉਣਾ ਚਾਹੀਦਾ ਜਿਨ੍ਹਾਂ ਨੇ ਸਮਾਜ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਜੰਪਲ ਪੰਜਾਬ ਦਾ ਹੈ ਤੇ ਸਾਨੂੰ ਨਾਨਕ ਦੇਵ ਜੀ ਦੀ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਬਾਰੇ ਪੂਰਾ ਜਾਣਕਾਰੀ ਹੈ, ਕੁਝ ਸਾਨੂੰ ਇੱਥੋਂ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਸਰਕਾਰਾਂ ਹੀ ਬੰਦ ਕਰਵਾ ਸਕਦੀਆਂ ਹਨ। ਇਸ ਤੇ ਪਾਲਸੀ ਸਰਕਾਰਾਂ ਹੀ ਬਣਾਉਦੀਆਂ ਹਨ, ਜੇ ਸਰਕਾਰਾਂ ਚਾਹੁੰਣ ਤਾਂ ਨਸ਼ੇ ਬੰਦ ਕਰ ਸਕਦੀਆਂ ਹਨ।