ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਪੰਜਾਬੀ ਫਿਲਮ 'ਅੱਲੜ੍ਹ ਵਰੇਸ' ਦੀ ਸਟਾਰ ਕਾਸਟ, ਵੀਡੀਓ - Punjabi Film Allahr Vres - PUNJABI FILM ALLAHR VRES
Published : May 22, 2024, 5:11 PM IST
ਅੰਮ੍ਰਿਤਸਰ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੱਖਾਂ ਹੀ ਲੋਕ ਆ ਕੇ ਰੋਜ਼ਾਨਾ ਨਤਮਸਤਕ ਹੁੰਦੇ ਰਹਿੰਦੇ ਹਨ ਅਤੇ ਆਪਣੀਆਂ ਹਾਜ਼ਰੀਆਂ ਭਰਦੇ ਰਹਿੰਦੇ ਹਨ। ਉੱਥੇ ਹੀ ਕਈ ਲੋਕ ਨਵਾਂ ਅਤੇ ਚੰਗਾ ਕੰਮ ਕਰਨ ਵੇਲੇ ਇਥੋਂ ਆਸ਼ੀਰਵਾਦ ਪ੍ਰਾਪਤ ਕਰਨ ਆਉਂਦੇ ਹਨ, ਇਸੇ ਤਰ੍ਹਾਂ ਹਾਲ ਵਿੱਚ ਆਉਣ ਵਾਲੀ ਪੰਜਾਬੀ ਫਿਲਮ 'ਅੱਲੜ੍ਹ ਵਰੇਸ' ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਫਿਲਮ ਨਾਲ ਸੰਬੰਧੀ ਖਾਸ ਗੱਲਾਂ ਸਾਂਝੀਆਂ ਕੀਤੀਆਂ। ਇਸ ਫਿਲਮ ਵਿੱਚ ਅਰਮਾਨ ਬੇਦਿਲ ਅਤੇ ਜਾਨਵੀਰ ਕੌਰ ਲੀਡ ਜੋੜੀ ਵੱਲੋਂ ਨਜ਼ਰ ਆਉਣਗੇ। ਇੰਨ੍ਹਾਂ ਤੋਂ ਇਲਾਵਾ ਜਿੰਮੀ ਸ਼ਰਮਾ, ਕਵੀ ਸਿੰਘ, ਨਿਰਮਲ ਰਿਸ਼ੀ, ਦਿਵਜੋਤ ਕੌਰ, ਸਵਿੰਦਰ ਮਾਹਲ, ਮਲਕੀਤ ਰੌਣੀ, ਤਰਸੇਮ ਪਾਲ, ਰਾਜ ਧਾਲੀਵਾਲ, ਨਿਰਭੈ ਧਾਲੀਵਾਲ, ਸਤਵੰਤ ਕੌਰ, ਗੁਰਮੀਤ ਦਮਨ, ਪਰਮਿੰਦਰ ਗਿੱਲ ਵਰਗੇ ਮੰਝੇ ਹੋਏ ਕਲਾਕਾਰ ਨਜ਼ਰੀ ਪੈਣਗੇ।