ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ - Bhagat Puran Singh Pingalwara
Published : Jun 28, 2024, 5:45 PM IST
|Updated : Jun 28, 2024, 6:57 PM IST
ਅੰਮ੍ਰਿਤਸਰ ਵਿਖੇ ਅੱਜ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਨਸਲਾਂ ਫਸਲਾਂ ਪੰਜਾਬ ਬਚਾਓ ਦੇ ਲੋਕ ਏਕਤਾ ਮਿਸ਼ਨ ਤਹਿਤ ਡਾਕਟਰ ਇੰਦਰਜੀਤ ਕੌਰ ਮੁਖੀ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਨੇ ਅੱਜ ਸਿਆਸੀ ਧੜੇਬੰਦੀ ਦੇ ਕੋੜ ਨੂੰ ਗਲੋਂ ਲਾਹ ਕੇ ਸਾਰੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ "ਸਰਵਸੰਮਤੀ ਨਾਲ ਨਿਰਪੱਖ ਪੰਚਾਇਤ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਮੇਂ ਦੀ ਬੇਹੱਦ ਜ਼ਰੂਰੀ ਮੰਗ ਹੈ, ਤਾਂ ਮੈਂ ਸਿਆਸੀ ਧੜੇਬੰਦੀ ਰਾਹੀਂ ਉਪਜੀ ਅਤੇ ਪਲ ਰਹੀ ਭਰਾ-ਮਾਰੂ ਨਫ਼ਰਤ, ਬੇਲੋੜੇ ਝਗੜੇ, ਕਤਲ, ਮੁਕੱਦਮੇਬਾਜ਼ੀ, ਨਸ਼ਾ ਖੋਰੀ ਲੁੱਟ ਖਸੂਟ ਖ਼ਤਮ ਹੋ ਕੇ, ਪੇਂਡੂ ਆਪਸੀ ਭਾਈਚਾਰਾ, ਨੈਤਿਕਤਾ, ਇਨਸਾਫ਼, ਸਿਹਤ, ਆਤਮ-ਨਿਰਭਰਤਾ ਅਤੇ ਖੁਸ਼ਹਾਲੀ, ਮੁੜ ਬਹਾਲ ਹੋ ਸਕੇ। ਉਨ੍ਹਾਂ ਨੇ ਮਾਰੂਥਲ ਬਣਨ ਦੀ ਕਗਾਰ 'ਤੇ ਖੜੇ ਕੈਂਸਰ ਵਰਗੀਆ ਬਿਮਾਰੀਆਂ ਅਤੇ ਮਾਰੂ ਦਾ ਘਰ ਬਣ ਚੁੱਕੇ ਪੰਜਾਬ ਨੂੰ ਬਚਾਉਣ ਲਈ, ਪਰਉਪਕਾਰੀ ਦਰਵੇਸ਼ ਭਗਤ ਪੂਰਨ ਸਿੰਘ ਜੀ ਦੇ ਬਚਨਾਂ ਅਨੁਸਾਰ ਗੁਰਬਾਣੀ ਦੇ ਉਪਦੇਸ਼ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ। " ਪ੍ਰਤੀ, ਸਰਬਤ ਮਾਈ ਭਾਈ ਨੂੰ ਆ ਆਪਣਾ ਇੱਕ ਫਰਜ ਪਾਲਣ ਦੀ ਵੀ ਪ੍ਰੇਰਨਾ ਕੀਤੀ।