ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਪੁਲਿਸ ਨੇ ਕੀਤੀ ਕਾਰਵਾਈ,ਹੁੱਲੜਬਾਜ਼ਾਂ ਦੇ ਵੀ ਕੀਤੇ ਚਲਾਣ - POLICE ISSUED CHALLANS TO VEHICLES
Published : Nov 30, 2024, 7:30 AM IST
ਤਰਨ ਤਾਰਨ ਵਿੱਚ ਪੁਲਿਸ ਨੇ ਬੁਲਟ ਦੇ ਪਟਾਕੇ ਪਾਉਣ ਵਾਲੇ ਅਤੇ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਦੇ ਚਲਾਣ ਕੀਤੇ ਹਨ। ਟ੍ਰੈਫਿਕ ਪੁਲਿਸ ਮੁਤਾਬਿਕ ਉਨ੍ਹਾਂ ਨੇ ਪਿਛਲੇ ਦਿਨਾਂ ਦੌਰਾਨ ਜਿੱਥੇ 14 ਪਟਾਕੇ ਪਾਉਣ ਵਾਲੇ ਬੁਲਟ ਮੋਟਰਸਾਈਕਲ ਚਾਲਕਾਂ ਦੇ ਚਲਾਣ ਕੀਤੇ ਹਨ ਉੱਥੇ ਹੀ 6 ਮੋਟਰਸਾਈਕਲ ਉਨ੍ਹਾਂ ਵੱਲੋਂ ਬੰਦ ਵੀ ਕੀਤੇ ਗਏ ਹਨ। ਮੌਕੇ ਉੱਤੇ ਮੌਜੂਦ ਟ੍ਰੈਫਿਕ ਪੁਲਿਸ ਦੇ ਏਐੱਸਆਈ ਨੇ ਆਖਿਆ ਕਿ ਸੀਨੀਅਰ ਅਧਿਕਾਰੀਆਂ ਨੇ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਖ਼ਤ ਹੁਕਮ ਦਿੱਤੇ ਹਨ ਅਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਹੀ ਉਨ੍ਹਾਂ ਨੇ ਚਲਾਣ ਕੀਤੇ ਹਨ। ਉਨ੍ਹਾਂ ਆਖਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।