ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਗੜ੍ਹਸ਼ੰਕਰ ਦੇ ਪਿੰਡਾਂ 'ਚ ਚਲਾਇਆ ਸਰਚ ਆਪ੍ਰੇਸ਼ਨ - Police raid in garhshankar - POLICE RAID IN GARHSHANKAR
Published : Apr 7, 2024, 8:35 AM IST
ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਹੈ। ਨਾਲ ਹੀ ਨਸ਼ਾ ਤਸਕਰਾਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਗੜ੍ਹਸ਼ੰਕਰ ਪੁਲਿਸ ਵੱਲੋਂ ਪਿੰਡ ਦੇਣੋਵਾਲ ਵਿੱਖੇ ਡੀ ਐਸ ਪੀ ਪਰਮਿੰਦਰ ਸਿੰਘ ਅਤੇ ਐਸ ਐੱਚ ਓ ਗੁਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਸੈਨਾ ਦੇ ਮੁਲਾਜ਼ਮਾਂ ਦੇ ਸਹਿਯੋਗ ਸਰਚ ਆਪ੍ਰੇਸ਼ਨ ਚਲਾਇਆ ਗਿਆ।ਇਸ ਦੋਰਾਨ ਪਿੰਡ ਸ਼ੱਕੀ ਇਲਾਕਿਆਂ ਸਣੇ ਉਹਨਾਂ ਘਰਾਂ ਦੀ ਤਲਾਸ਼ੀ ਵੀ ਲਈ ਗਈ ਜਿਨਾਂ ਦੇ ਲੋਕ ਪਹਿਲਾਂ ਤੋਂ ਨਸ਼ੇ ਦੇ ਵਪਾਰ 'ਚ ਲਪਿਤ ਹਨ ਅਤੇ ਜਿਨਾਂ ਉਤੇ ਸ਼ੱਕ ਹੈ ਉਹਨਾਂ ਘਰਾਂ ਵਿੱਚ ਵੀ ਛਾਣਬੀਣ ਕੀਤੀ ਗਈ। ਇਸ ਮੌਕੇ ਮੌਕੇ ਡੀ ਐਸ ਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅੰਨੁਸਾਰ ਨਸ਼ੇ ਦੇ ਸਮੱਗਲਰਾਂ ਦੇ ਖ਼ਿਲਾਫ਼ ਸਰਚ ਆਪ੍ਰੇਸ਼ਨ ਚਲਾਇਆ ਗਿਆ, ਤਾਂਕਿ ਲੋਕਸਭਾ ਚੋਣਾਂ ਦੇ ਵਿੱਚ ਮਾਹੌਲ ਨੂੰ ਸ਼ਾਂਤੀਪੂਰਵਕ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਇਲਾਕੇ ਦੇ ਮੋਹਤਵਰਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਤਸਕਰਾਂ 'ਤੇ ਕਾਬੂ ਪਾਉਣ ਲਈ ਪੁਲਿਸ ਦਾ ਸਾਥ ਦੇਣ । ਉਹਨਾਂ ਕਿਹਾ ਕਿ ਕਿਸੇ ਵੀ ਕੰਮ ਨੂੰ ਉਦੋਂ ਤੱਕ ਸਫਲ ਨਹੀਂ ਬਣਾਇਆ ਜਾ ਸਕਦਾ ਜਦ ਤੱਕ ਲੋਕ ਬਹੁਪੱਖੀ ਸਹਿਯੋਗ ਨਾ ਦੇਣ,ਇਸ ਲਈ ਲੋਕਾਂ ਨੂੰ ਪੁਲਿਸ ਨੇ ਸਹਿਯੋਗ ਕਰਨ ਦੀ ਅਪੀਲ ਕੀਤੀ।