ਅਚਾਨਕ ਟੁੱਟਿਆ ਬੰਦ ਪਿਆ ਰੇਲਵੇ ਫਾਟਕ, ਰੇਹੜੀ ਚਾਲਕ 'ਤੇ ਇਲਜ਼ਾਮ, ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ - RAILWAY GATE BROKEN
Published : Nov 10, 2024, 5:56 PM IST
ਬਠਿੰਡਾ ਵਿਖੇ ਹਾਜੀਰਤਨ ਚੌਂਕ ਦੇ ਨਜਦੀਕ ਰੇਲਵੇ ਫਾਟਕ ਬੰਦ ਹੋਣ ਕਰਕੇ ਕਾਫੀ ਲੰਬੇ ਸਮੇਂ ਤੱਕ ਰਾਹਗੀਰਾਂ ਨੂੰ ਫਾਟਕ ਖੁੱਲਣ ਦਾ ਇੰਤਜ਼ਾਰ ਕਰਨਾ ਪਿਆ। ਰਾਹਗੀਰਾਂ ਨੇ ਇਸ ਦਾ ਕਾਰਨ ਦੱਸਿਆ ਕਿ ਰੇਹੜੀ ਚਾਲਕ ਲੰਘਿਆ ਸੀ ਅਤੇ ਉਸ ਦੇ ਕਾਰਨ ਹੀ ਇਹ ਬੰਦ ਪਿਆ ਫਾਟਕ ਟੁੱਟ ਗਿਆ ਹੈ। ਰਾਹਗੀਰਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਗਿਆ ਹੈ ਕਿ ਇਸ ਫਾਟਕ ਤੋਂ ਪੰਜ ਨਗਰਾਂ ਦਾ ਰਾਹ ਨਿਕਲਦਾ ਹੈ, ਸਾਰੇ ਲੋਕ ਇਸ ਰਾਹ ਤੋਂ ਹੀ ਲੰਘਦੇ ਹਨ। ਹੁਣ ਉਨ੍ਹਾਂ ਨੂੰ ਇੱਥੇ ਖੜੇ ਹੋਏ ਘੱਟੋ ਘੱਟ 2 ਤੋਂ ਢਾਈ ਘੰਟੇ ਹੋ ਗਏ ਹਨ। ਰਾਹਗੀਰਾਂ ਨੇ ਦੱਸਿਆ ਕਿ ਹੁਣ ਫਾਟਕ ਨੂੰ ਠੀਕ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਨੇ ਬਹੁਤ ਵਾਰੀ ਮੰਗ ਹੋਈ ਹੈ ਕਿ ਅਜਿਹਾ ਫਾਟਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇੱਥੇ ਸਕਿਉਰਟੀ ਲੱਗੀ ਹੋਣੀ ਚਾਹੀਦੀ ਹੈ, ਤਾਂ ਜੋ ਕੋਈ ਵੀ ਫਾਟਕ ਟੱਪਣ ਦੀ ਉਲੰਘਣਾ ਨਾ ਕਰ ਸਕੇ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਜਿਸ ਰੇਹੜੀ ਚਾਲਕ ਨੇ ਇਹ ਤੋੜਿਆ ਹੈ ਉਸ ਦੇ ਖਿਲਾਫ ਅਸੀਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਹਾਂ।