43 ਸਾਲ ਤੋਂ ਭੈਣ ਨੇ ਸ਼ਹੀਦ ਭਰਾ ਨੂੰ ਬੰਨ੍ਹੀ ਰੱਖੜੀ - Sister tied up BSF soldier - SISTER TIED UP BSF SOLDIER
Published : Aug 19, 2024, 5:55 PM IST
ਪਠਾਨਕੋਟ: 1971 ਦੀ ਜੰਗ ਵਿੱਚ ਸ਼ਹੀਦ ਹੋਏ ਵਾਇਰਲੈੱਸ ਆਪਰੇਟਰ ਕੰਵਲਜੀਤ ਦੇ ਸਮਾਰਕ 'ਤੇ ਰੱਖੜੀ ਬੰਨ੍ਹਣ ਸਮੇਂ ਭਾਰਤ-ਪਾਕਿ ਸਰਹੱਦ 'ਤੇ ਜ਼ੀਰੋ ਲਾਈਨ 'ਤੇ ਫੌਜੀ ਭਰਾਵਾਂ ਨੂੰ ਰੱਖੜੀ ਬੰਨ੍ਹੀ ਗਈ। ਸ਼ਹੀਦ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਆਪਣੇ ਸਾਥੀਆਂ ਨਾਲ ਸ਼ਹੀਦੀ ਸਮਾਰਕ 'ਤੇ ਰੱਖੜੀ ਬੰਨ੍ਹਣ ਦੀ ਰਵਾਇਤ ਕਈ ਸਾਲ ਪਹਿਲਾਂ ਸ਼ਹੀਦ ਦੀ ਭੈਣ ਦੀ ਮੌਤ ਤੋਂ ਬਾਅਦ ਵੀ ਜਾਰੀ ਰੱਖੀ ਗਈ। ਜਿਸ ਕਾਰਨ ਰੱਖੜੀ ਬੰਨ੍ਹਣ ਆਈਆਂ ਔਰਤਾਂ ਨੇ ਫੌਜੀ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਫੌਜੀ ਭਰਾਵਾਂ ਕਿਹਾ ਕਿ ਅੱਜ ਉਨ੍ਹਾਂ ਲਈ ਬਹੁਤ ਵੱਡਾ ਦਿਨ ਹੈ ਜਿੱਥੇ ਉਨ੍ਹਾਂ ਦੀਆਂ ਭੈਣਾਂ ਉਨ੍ਹਾਂ ਤੋਂ ਦੂਰ ਬੈਠੀਆਂ ਨੇ, ਉੱਥੇ ਹੀ ਇਨ੍ਹਾਂ ਭੈਣਾਂ ਨੇ ਆ ਕੇ ਸਾਡੇ ਰੱਖੜੀ ਬੰਨ੍ਹੀ ਅਤੇ ਸਾਡਾ ਮਾਣ ਵਧਾਇਆ।