ETV Bharat / state

‘ਲਾਓਸ ਵੇਇਤਨਾਮ ਦੇਸ਼ ਦੀ ਜੇਲ੍ਹ ਵਿੱਚ ਫਸੇ ਪੰਜਾਬ ਦੇ 2 ਨੌਜਵਾਨਾਂ ਨੂੰ ਕਰਵਾਇਆ ਬਰੀ’ - YOUTHS STUCK LAOS VIETNAM JAILS

ਪੰਜਾਬ ਸਰਕਾਰ ਨੇ ਲਾਓਸ ਵੇਇਤਨਾਮ ਦੇਸ਼ ਵਿੱਚ ਫਸੇ 2 ਨੌਜਵਾਨਾਂ ਨੂੰ ਕਰਵਾਇਆ ਕਤਲ ਕੇਸ ਵਿੱਚੋਂ ਬਰੀ।

Laos Vietnam
‘ਲਾਓਸ ਵੇਇਤਨਾਮ ਦੇਸ਼ ਦੀ ਜੇਲ੍ਹ ਵਿੱਚ ਫਸੇ ਪੰਜਾਬ ਦੇ 2 ਨੌਜਵਾਨਾਂ ਨੂੰ ਕਰਵਾਇਆ ਬਰੀ’ (Etv Bharat)
author img

By ETV Bharat Punjabi Team

Published : Jan 18, 2025, 7:49 PM IST

ਅੰਮ੍ਰਿਤਸਰ: ਰੋਜੀ ਰੋਟੀ ਖਾਤਰ ਵਿਦੇਸ਼ ਲਾਓਸ ਵੇਇਤਨਾਮ ਦੇਸ਼ ਵਿੱਚ ਗਏ ਅੰਮ੍ਰਿਤਸਰ ਦੇ 2 ਨੌਜਵਾਨ ਉੱਥੇ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ ਅਤੇ ਰੈਸਟੋਰੈਂਟ ਵਿੱਚ ਡਰਿੰਕ ਦੇ ਵਿੱਚ ਕੁਝ ਜ਼ਹਰੀਲਾ ਪਦਾਰਥ ਹੋਣ ਕਰਕੇ ਉੱਥੇ ਕੁਝ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਰੈਸਟੋਰੈਂਟ ਮਾਲਿਕ ਸਮੇਤ ਅੰਮ੍ਰਿਤਸਰ ਦੇ ਦੋਨਾਂ ਨੌਜਵਾਨਾਂ ਨੂੰ ਜੇਲ੍ਹ ਜਾਣਾ ਪਿਆ। ਜਿਸ ਤੋਂ ਬਾਅਦ ਅਮਨਦੀਪ ਸਿੰਘ ਅਤੇ ਕਰਨ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਅਤੇ ਫਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਦੋਨਾਂ ਨੂੰ ਨੌਜਵਾਨਾਂ ਨੂੰ ਜੇਲ੍ਹ ਵਿੱਚੋਂ ਬਰੀ ਕਰਵਾਇਆ ਗਿਆ।

‘ਲਾਓਸ ਵੇਇਤਨਾਮ ਦੇਸ਼ ਦੀ ਜੇਲ੍ਹ ਵਿੱਚ ਫਸੇ ਪੰਜਾਬ ਦੇ 2 ਨੌਜਵਾਨਾਂ ਨੂੰ ਕਰਵਾਇਆ ਬਰੀ’ (Etv Bharat)

ਪੰਜਾਬ ਸਰਕਾਰ ਨੇ ਕੀਤੀ ਮਦਦ

ਅੱਜ ਅਮਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰੋਜੀ ਰੋਟੀ ਖਾਤਰ ਵਿਦੇਸ਼ ਗਏ ਅੰਮ੍ਰਿਤਸਰ ਦੇ 2 ਨੌਜਵਾਨ ਉੱਥੇ ਰੈਸਟੋਰੈਂਟ ਦੇ ਵਿੱਚ ਕੁਝ ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਫਸ ਗਏ ਅਤੇ ਇਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ ਅਤੇ ਬਾਅਦ ਵਿੱਚ ਸਾਡੇ ਵੱਲੋਂ ਭਾਰਤੀ ਅੰਬੈਸੀ ਨਾਲ ਸੰਪਰਕ ਕਰਕੇ ਇਹਨਾਂ ਨੌਜਵਾਨਾਂ ਨੂੰ ਬਰੀ ਕਰਵਾਇਆ ਗਿਆ ਹੈ। ਹੁਣ ਪਰਿਵਾਰ ਵੀ ਖੁਸ਼ ਹੈ ਅਤੇ ਦੋਨੇਂ ਨੌਜਵਾਨ ਵੀ ਜਲਦ ਹੀ ਭਾਰਤ ਵਾਪਸ ਆ ਜਾਣਗੇ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਭਾਰਤ ਵਾਪਸ ਆਉਣ ਵਿੱਚ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਤਾਂ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰੇਗੀ।

ਪਰਿਵਾਰ ਨੇ ਸਰਕਾਰ ਦਾ ਕੀਤਾ ਧੰਨਵਾਦ

ਦੂਜੇ ਪਾਸੇ ਵਿਦੇਸ਼ ਵਿੱਚ ਫਸੇ ਅਮਨਦੀਪ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਕਿਹਾ ਕਿ ਸਾਡਾ ਪੁੱਤਰ ਵਿਦੇਸ਼ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਫਸ ਗਿਆ ਸੀ ਅਤੇ ਉਸਦਾ ਦੋਸਤ ਵੀ ਉਸ ਦੇ ਨਾਲ ਫਸ ਗਿਆ ਸੀ ਸਾਡੇ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਅਤੇ ਹੁਣ ਸਾਡਾ ਪੁੱਤਰ ਅਤੇ ਇਸਦਾ ਦੋਸਤ ਉਥੋਂ ਕੇਸ ਵਿੱਚੋਂ ਬਰੀ ਹੋ ਗਏ ਹਨ ਜਿਸ ਦੇ ਲਈ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.