ਬੂਥਾਂ ਲਈ ਪਾਰਟੀਆਂ ਹੋਈਆ ਰਵਾਨਾ, ਬਿਨਾਂ ਡਰ ਭੈਅ ਤੋਂ ਵੋਟ ਪਾਉਣ ਦੀ ਕੀਤੀ ਅਪੀਲ - polling parties
Published : May 31, 2024, 2:10 PM IST
ਸ੍ਰੀ ਮੁਕਤਸਰ ਸਾਹਿਬ : ਕੱਲ੍ਹ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਸਬ ਡਵੀਜਨ ਮਲੋਟ ਦੇ ਅਲੱਗ ਅਲੱਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ। ਉਥੇ ਹੀ ਪੋਲਿੰਗ ਲਈ ਸਿਵਲ ਅਤੇ ਪੁਲਿਸ ਵਲੋਂ ਉਚਿਤ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਮੌਕੇ ਅਫਸਰਾਂ ਨੇ ਕਿਹਾ ਕਿ ਬਿਨਾਂ ਡਰ ਦੇ ਲੋਕ ਸਭਾ ਚੋਣਾਂ ਵਿੱਚ ਆਪਣਾ ਯੋਗਦਾਨ ਪਾਉਣ ਇਹ ਬਹੁਤ ਜਰੂਰੀ ਹੈ। ਉਥੇ ਹੀ ਮਲੌਟ ਤੋਂ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ। 085 ਮਲੌਟ ਦੇ ਦਫਤਰ ਸਹਾਇਕ ਰਿਟਾਰਨਿਗ ਅਫਸਰ ਡਾਕਟਰ ਸੰਜੀਵ ਕੁਮਾਰ ਨੇ ਕਿਹਾ ਕਿ ਮਲੌਟ ਦੇ 085 ਵਿਚ ਕੁੱਲ 190 ਬੂਥ ਹਨ। ਜਿਨ੍ਹਾਂ ਪੋਲਿੰਗ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਨੂੰ ਪੋਲਿੰਗ ਸਮੱਗਰੀ ਦੇ ਕੇ ਰਵਾਨਾ ਕੀਤਾ ਜਾ ਰਿਹਾ ਹੈ ਉਹਨਾਂ ਲਈ ਖਾਣੇ ਅਤੇ ਠੰਡੇ ਪਾਣੀ ਅਤੇ ਗਰਮੀ ਤੋਂ ਬਚਣ ਲਈ ਉਕਤ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ ਹੈ। ਦੂਜੇ ਪਾਸੇ ਮਲੌਟ ਪੁਲਿਸ ਦੇ ਉਪ ਕਪਤਾਨ ਨੇ ਦੱਸਿਆ ਕਿ ਪੋਲਿੰਗ ਦੌਰਾਨ ਵੋਟਰਾਂ ਦੀ ਸੁਰੱਖਿਆ ਲਈ ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।