ਪੰਜਾਬ ਵਿੱਚ ਇੱਕ ਵਾਰ ਛਾਈ ਸੰਘਣੀ ਧੁੰਦ ਦੀ ਚਾਦਰ, ਆਮ ਜਨਜੀਵਨ ਹੋਇਆ ਪ੍ਰਭਾਵਿਤ - PUNJAB WEATHER UPDATE
Published : Feb 1, 2025, 6:17 PM IST
ਸ੍ਰੀ ਮੁਕਤਸਰ ਸਾਹਿਬ : ਪਿਛਲੇ ਕਈ ਦਿਨਾਂ ਤੋਂ ਮੌਸਮ ਵਿੱਚ ਕਾਫੀ ਬਦਲਾਵ ਦੇਖਿਆ ਜਾ ਰਿਹਾ ਸੀ, ਜਿੱਥੇ ਤਕਰੀਬਨ ਜਨਵਰੀ ਦਾ ਪੂਰਾ ਮਹੀਨਾ ਧੁੱਪ ਨਿਕਲੀ ਸੀ ਪਰ ਅੱਜ ਫਿਰ ਇੱਕ ਵਾਰ ਮੌਸਮ ਵਿੱਚ ਬਦਲਾਅ ਨਜ਼ਰ ਆਇਆ। ਉੱਥੇ ਹੀ ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅੱਜ ਤਕਰੀਬਨ 11 ਵੱਜਣ ਦੇ ਬਾਵਜੂਦ ਵੀ ਧੁੱਪ ਨਹੀਂ ਨਿਕਲੀ ਤੇ ਧੁੰਦ ਦਾ ਕਹਿਰ ਜਾਰੀ ਰਿਹਾ। ਉਥੇ ਹੀ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਧੁੰਦ ਪੈਣ ਨਾਲ ਸਾਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੰਘਣੀ ਧੁੰਦ ਕਾਰਨ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਿਲ ਹੈ ਅਤੇ ਆਵਾਜਾਈ ਵੀ ਬਿਲਕੁਲ ਠੱਪ ਹੋ ਗਈ ਹੈ।