ਨੀਰੂ ਬਾਜਵਾ ਦੀ ਫਿਲਮ ਖਿਲਾਫ ਕਾਰਵਾਈ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਖ਼ਤਮ, ਜਾਣੋ ਪੂਰਾ ਮਾਮਲਾ - Protest In Amritsar
Published : Feb 9, 2024, 5:26 PM IST
ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਤੇ ਵਾਲਮੀਕੀ ਸਮਾਜ ਤੇ ਹੋਰ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਭੁੱਲੇ ਉੱਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ ਗਈ ਸੀ, ਉਹ ਖ਼ਤਮ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਵਾਲਮੀਕੀ ਸਮਾਜ ਤੇ ਹੋਰ ਜਥੇਬੰਦੀਆਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਪਹਿਲਾਂ ਮੁੱਦਾ ਇਹ ਸੀ ਕਿ ਬੂਹੇ ਬਾਰੀਆਂ ਫਿਲਮ ਉੱਤੇ ਪਰਚਾ ਦਰਜ ਕਰਵਾਇਆ ਗਿਆ ਸੀ ਕਿ ਉਨ੍ਹਾਂ ਮੁਲਜ਼ਮ ਨੂੰ ਕਾਬੂ ਕੀਤਾ ਜਾਵੇ, ਦੂਜਾ ਮੁੱਦਾ ਅੰਬੇਦਕਰ ਭਵਨ ਬਣਾਉਣ ਲਈ 10 ਲੱਖ ਦੀ ਠੱਗੀ ਮਾਰੀ ਗਈ ਸੀ। ਇੱਕ ਗ਼ਲਤ ਤਰੀਕੇ ਨਾਲ ਜੋ ਵਾਲਮੀਕੀ ਰਸਤਾ ਬਣਾਇਆ ਗਿਆ ਸੀ, ਉਹ ਮੁੱਦਾ ਸੀ। ਜਿਹੜਾ ਬੰਬ ਬਲਾਸਟ ਹੋਇਆ ਸੀ ਉਸ ਵਿੱਚ ਜਿਹੜੇ ਲੋਕ ਮਾਰੇ ਗਏ ਸੀ, ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਸਨ। ਬੂਹੇ ਬਾਰੀਆਂ ਦੇ ਮੁਲਜ਼ਮਾਂ ਨੂੰ 13 ਫ਼ਰਵਰੀ ਨੂੰ ਫਿਲਮ ਦੇ ਕਲਾਕਾਰਾਂ ਨੂੰ ਅੰਮ੍ਰਿਤਸਰ ਪੁਲਿਸ ਅਧਿਕਾਰੀਆਂ ਨੇ ਸੱਦਾ ਦਿੱਤਾ ਹੈ, ਜੇਕਰ ਉਹ ਨਹੀਂ ਆਉਂਦੇ ਤੇ ਫਿਰ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।