ਜ਼ਮੀਨੀ ਵਿਵਾਦ ਕਾਰਨ ਕਤਲ, ਚੋਣ ਜ਼ਾਬਤੇ 'ਚ ਵਾਪਰੀ ਘਟਨਾ, ਪੁਲਿਸ ਪ੍ਰਸ਼ਾਸਨ 'ਤੇ ਉੱਠੇ ਸਵਾਲ - Murder in land dispute - MURDER IN LAND DISPUTE
Published : Apr 14, 2024, 10:14 AM IST
ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਜਾਮਰਾਏ ਵਿਖੇ ਇੱਕ ਵਿਅਕਤੀ ਦਾ ਪੁਰਾਣੀ ਰੰਜਿਸ਼ ਤਹਿਤ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਸਾਡਾ ਪੈਲੀ ਦਾ ਝਗੜਾ ਚੱਲਦਾ ਸੀ, ਇਸੇ ਰੰਜਿਸ਼ ਤਹਿਤ ਉਸਦੇ ਪਿਤਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੀੜਤ ਵੱਲੋਂ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪੁੱਜੇ ਡੀ ਐਸ ਪੀ ਗੋਇੰਦਵਾਲ ਸਾਹਿਬ ਰਵੀਸ਼ੇਰ ਸਿੰਘ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਇੱਕ ਪਾਸੇ ਚੋਣ ਜ਼ਾਬਤਾ ਲੱਗਾ ਹੋਇਆ ਹੈ। ਕਾਨੂੰਨ ਦੀ ਸਖਤੀ ਹੈ ਉਥੇ ਹੀ ਅਜਿਹੀ ਵਾਰਦਾਤ ਦਾ ਹੋ ਜਾਣਾ ਕੀਤੇ ਨਾ ਕੀਤੇ ਕਾਨੂੰਨ ਦੀ ਵਿਵਸਥਾ ਉੱਤੇ ਵੀ ਵੱਡੇ ਸਵਾਲ ਹਨ ਕਿ ਲੋਕਾਂ ਵੱਲੋਂ ਹਥਿਆਰ ਰੱਖੇ ਜਾ ਰਹੇ ਹਨ ਪਰ ਪ੍ਰਸ਼ਾਸਨ ਇਸ ਸਬੰਧੀ ਜਾਗਰੂਕ ਕਿਉਂ ਨਹੀਂ ਹੈ।