ਸਾਂਸਦ ਮੈਂਬਰ ਗੁਰਜੀਤ ਔਜਲਾ ਨਵਾਂ ਸਾਲ ਮਨਾਉਣ ਲਈ ਪਹੁੰਚੇ ਲਾਰੈਂਸ ਰੋਡ, ਕਿਹਾ- ਸਾਰੇ ਮੇਰਾ ਪਰਿਵਾਰ ... - NEW YEAR 2025
Published : Jan 1, 2025, 12:54 PM IST
ਅੰਮ੍ਰਿਤਸਰ ਨਵੇਂ ਸਾਲ ਨੂੰ ਲੈ ਕੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਲਾਰੈਂਸ ਰੋਡ ਪੁੱਜੇ ਤੇ ਚਾਹ ਦੀ ਦੁਕਾਨ ਉੱਤੇ ਬੈਠ ਕੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਖੁਸ਼ੀ ਮਨਾਈ। ਉਨ੍ਹਾਂ ਨੇ ਕਿਹਾ ਕਿ ਇਹ ਨਵਾਂ ਸਾਲ 2025 ਸਭ ਲਈ ਖੁਸ਼ੀਆਂ ਭਰਿਆ ਆਵੇ। ਲੋਕਾਂ ਦੇ ਕਾਰੋਬਾਰ ਚੱਲਣ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਇਹ ਪੁਰਾਣਾ ਸਾਲ ਕਈ ਨਵੀਆਂ ਤੇ ਪੁਰਾਣੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ, ਉੱਥੇ ਹੀ ਡਾਕਟਰ ਮਨਮੋਹਨ ਸਿੰਘ ਉੱਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਯਾਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ। ਸਾਰਿਆਂ ਨੇ ਨਵੇਂ ਸਾਲ ਦੀਆਂ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀਆਂ।