ਮੋਗਾ ਦੇ ਚੰਨੂੰਵਾਲਾ ਰੋਡ 'ਤੇ ਕਰਿਆਨੇ ਦੀ ਦੁਕਾਨ 'ਤੇ ਨਕਾਬਪੋਸ਼ਾਂ ਵਲੋਂ ਲੁੱਟ ਦੀ ਵਾਰਦਾਤ
Published : 6 hours ago
ਮੋਗਾ: ਦੇਰ ਸ਼ਾਮ ਦੋ ਵਿਅਕਤੀਆਂ ਨੇ ਚੰਨੂੰਵਾਲਾ ਰੋਡ 'ਤੇ ਸਥਿਤ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਦੋ ਨਕਾਬਪੋਸ਼ ਵਿਅਕਤੀ ਚੰਨੂੰਵਾਲਾ ਰੋਡ 'ਤੇ ਸਥਿਤ ਕਰਿਆਣਾ ਦੀ ਦੁਕਾਨ 'ਚ ਦਾਖਲ ਹੋਏ ਤੇ ਪਿਸਤੌਲ ਦਿਖਾ ਕੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਸੀਂ ਆਪਣੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਅਤੇ ਸੀਸੀਟੀਵੀ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।