ਖੇਮਕਰਨ ਇਲਾਕੇ ਵਿਚੋਂ ਮੁੜ ਬਰਾਮਦ ਹੋਈ ਹੈਰੋਇਨ ਦੀ ਵੱਡੀ ਖੇਪ, ਡਰੋਨ ਦੀ ਭਾਲ ਵੀ ਜਾਰੀ - Khemkaran Police BSF Sized Heroin
Published : Mar 18, 2024, 2:05 PM IST
ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਇਲਾਕੇ ਵਿੱਚ ਪੰਜਾਬ ਪੁਲਿਸ ਦੇ ਡੀਐਸਪੀ ਪ੍ਰੀਤਇੰਦਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਪੁਲਿਸ ਤੇ ਬੀ.ਐਸ.ਐਫ. ਨੇ ਸਾਂਝੇ ਅਭਿਆਨ ਵਿੱਚ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਖੇਮਕਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਦੇ ਇਲਾਕੇ 'ਚ ਸੀਮਾ ਚੌਕੀ ਟੀ ਬੰਧ ਅਧੀਨ ਸੀਮਾ ਖੇਤਰ ਵਿੱਚ ਸਥਿਤ ਮਜ਼ਾਰ ਬਾਬਾ ਬੋਹੜ੍ਹ ਸ਼ਾਹ ਨਜ਼ਦੀਕ ਪਾਕਿਸਤਾਨ ਤਰਫੋਂ ਆਏ ਇਕ ਡਰੋਨ ਵਲੋ ਸੁੱਟੇ ਗਏ ਪੈਕਟ ਚੋਂ ਥਾਣਾ ਖੇਮਕਰਨ ਦੀ ਪੁਲਿਸ ਤੇ ਬੀ.ਐਸ.ਐਫ. ਨੇ ਸਾਂਝੇ ਅਭਿਆਨ ਵਿੱਚ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਫੋਰਸਾਂ ਵਲੋ ਸਾਰੇ ਇਲਾਕੇ ਨੂੰ ਸੀਲਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਕੱਦਮਾ ਨੰਬਰ 30 ਮਿਤੀ 18/3/24 u/s21c/61/85ndps ਐਕਟ 10,11,12 ਏਅਰਕ੍ਰਾਫਟ ਐਕਟ PS ਖੇਮਕਰਨ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਅਤੇ ਅਸਲ ਦੋਸ਼ੀਆਂ ਦੀ ਭਾਲ ਜਾਰੀ ਹੈ।