ਪੰਜਾਬ

punjab

ETV Bharat / videos

ਪ੍ਰੈਸ ਵੈਲਫੇਅਰ ਕਲੱਬ ਜੰਡਿਆਲਾ ਗੁਰੂ ਦੇ ਪੱਤਰਕਾਰਾਂ ਨੇ ਮਨਾਇਆ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ - INTERNATIONAL PRESS DAY

By ETV Bharat Punjabi Team

Published : May 3, 2024, 10:19 PM IST

ਅੰਮ੍ਰਿਤਸਰ: ਅੱਜ ਵਿਸ਼ ਭਰ ਦੇ ਵਿੱਚ ਪੱਤਰਕਾਰਤਾ ਖੇਤਰ ਦੇ ਨਾਲ ਜੁੜੇ ਪੱਤਰਕਾਰ ਭਾਈਚਾਰੇ ਵੱਲੋਂ ਵਿਸਵ ਪ੍ਰੈਸ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ।। ਪਰ ਇਸ ਦੇ ਨਾਲ ਹੀ ਅੱਜ ਵੀ ਪੱਤਰਕਾਰ ਭਾਈਚਾਰੇ ਨੂੰ ਫੀਲਡ ਵਿੱਚ ਕੰਮ ਕਾਰ ਕਰਨ ਦੌਰਾਨ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਕੰਮਕਾਜ ਕਰਦੇ ਹੋਏ ਕਈ ਵਾਰ ਆਪਣੀ ਜਾਨ ਜੋਖ਼ਮ ਦੇ ਵਿੱਚ ਪਾ ਆਪਣੀ ਡਿਊਟੀ ਨੂੰ ਨਿਭਾਇਆ ਜਾਂਦਾ ਹੈ। ਇਸ ਦੌਰਾਨ ਕਈ ਵਾਰ ਕੰਮ ਕਰਦੇ ਹੋਏ ਜੇਕਰ ਕੋਈ ਵਿਅਕਤੀ ਪੱਤਰਕਾਰ ਦਾ ਵਿਰੋਧ ਕਰੇ ਜਾਂ ਉਸ ਦੇ ਖਿਲਾਫ ਧਿਰ ਬਣ ਕੇ ਖੜਾ ਹੋ ਜਾਵੇ ਤਾਂ ਅਜਿਹੇ ਮਸਲਿਆਂ ਦੇ ਵਿੱਚ ਜਲਦੀ ਕਿਤੇ ਕਈ ਪੱਤਰਕਾਰਾਂ ਨੂੰ ਇਨਸਾਫ ਲੈਣ ਦੇ ਲਈ ਵਾਰ ਵਾਰ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ ਜੋ ਕਿ ਮੰਦਭਾਗਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਪ੍ਰਮਿੰਦਰ ਸਿੰਘ ਜੋਸਨ ਅਤੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਅਸੀਂ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮਨਾ ਰਹੇ ਹਾਂ ਪਰ ਅੱਜ ਵੀ ਪੱਤਰਕਾਰ ਭਾਈਚਾਰਾ ਅਨੇਕਾਂ ਮੁਸ਼ਕਲਾਂ ਦੇ ਵਿੱਚ ਕਿਰਿਆ ਹੋਇਆ ਹੈ ਅਤੇ ਅਨੇਕਾਂ ਸਹੂਲਤਾਂ ਤੋਂ ਵਾਂਝਾ ਹੈ।

ABOUT THE AUTHOR

...view details