ਹੈਦਰਾਬਾਦ: ਜੇਕਰ ਤੁਸੀਂ ਤਿਉਹਾਰੀ ਸੀਜ਼ਨ 'ਚ 10,000 ਰੁਪਏ ਤੋਂ ਘੱਟ ਕੀਮਤ ਵਾਲਾ ਬਜਟ ਫੋਨ ਖਰੀਦਣਾ ਚਾਹੁੰਦੇ ਹੋ, ਤਾਂ ਬਾਜ਼ਾਰ 'ਚ ਕਈ ਆਪਸ਼ਨ ਮੌਜੂਦ ਹਨ। ਇਨ੍ਹਾਂ ਵਿਕਲਪਾਂ ਵਿੱਚੋਂ ਚੁਣਨਾ ਕਾਫ਼ੀ ਮੁਸ਼ਕਲ ਹੋ ਸਕਦਾ ਹੈ। ਤੁਹਾਡੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਘੱਟ ਕੀਮਤ 'ਤੇ ਖਰੀਦੇ ਜਾ ਸਕਣ ਵਾਲੇ ਟਾਪ-5 ਸਮਾਰਟਫੋਨਜ਼ ਦੀ ਸੂਚੀ ਲੈ ਕੇ ਆਏ ਹੈ।
ਘੱਟ ਕੀਮਤ 'ਤੇ ਖਰੀਦੋ ਇਹ ਸਮਾਰਟਫੋਨ:
iQOO Z9 Lite 5G: iQOO Z9 Lite 5G ਨੂੰ ਤੁਸੀਂ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਸਮਾਰਟਫੋਨ 'ਚ 6.56-ਇੰਚ ਦੀ HD+ ਡਿਸਪਲੇਅ ਹੈ, ਜਿਸ ਦੀ ਰਿਫ੍ਰੈਸ਼ ਰੇਟ 90Hz ਹੈ ਅਤੇ ਇਸ ਦੀ ਪੀਕ ਬ੍ਰਾਈਟਨੈੱਸ 840 nits ਹੈ। ਇਹ ਫੋਨ 6nm ਪ੍ਰੋਸੈਸ 'ਤੇ ਆਧਾਰਿਤ MediaTek Dimensity 6300 ਚਿਪਸੈੱਟ ਅਤੇ ਗ੍ਰਾਫਿਕਸ ਇੰਟੈਂਸਿਵ ਟਾਸਕ ਨੂੰ ਹੈਂਡਲ ਕਰਨ ਲਈ Mali G57 MC2 GPU 'ਤੇ ਚੱਲਦਾ ਹੈ। ਇਹ 6GB ਤੱਕ LPDDR4x ਰੈਮ ਅਤੇ 128GB ਤੱਕ eMMC 5.1 ਸਟੋਰੇਜ ਨਾਲ ਲਿਆਂਦਾ ਗਿਆ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਰਾਹੀਂ 1TB ਤੱਕ ਵਧਾਇਆ ਜਾ ਸਕਦਾ ਹੈ।
This festive season, experience the 50MP SONY AI Camera and unmatched 5G Performance on the #iQOOZ9Lite, paired with a premium trendy design. The sale is now live for just ₹9,499*! Don't miss out on the chance to experience #FullyLoaded5G performance.
— iQOO India (@IqooInd) September 29, 2024
Buy Now –… pic.twitter.com/d0N58zATAZ
Z9 Lite 5G ਵਿੱਚ ਸਾਈਡ-ਮਾਉਂਟਡ ਫਿੰਗਰਪ੍ਰਿੰਟ ਸਕੈਨਰ, ਇੱਕ 3.5mm ਹੈੱਡਫੋਨ ਜੈਕ, ਧੂੜ ਅਤੇ ਪਾਣੀ ਤੋਂ ਸੁਰੱਖਿਆ ਲਈ IP64 ਰੇਟਿੰਗ ਵੀ ਮਿਲਦੀ ਹੈ। ਕੈਮਰੇ ਦੀ ਗੱਲ ਕਰੀਏ, ਤਾਂ ਇਸ 'ਚ 50MP ਪ੍ਰਾਇਮਰੀ ਸ਼ੂਟਰ ਅਤੇ ਪਿਛਲੇ ਪਾਸੇ 2MP ਡੈਪਥ ਸ਼ੂਟਰ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫਰੰਟ 'ਚ 8MP ਕੈਮਰਾ ਦਿੱਤਾ ਗਿਆ ਹੈ।
Moto G45 5G: Moto G45 5G ਵਿੱਚ ਇੱਕ 6.45-ਇੰਚ HD+ ਡਿਸਪਲੇਅ ਦਿੱਤੀ ਗਈ ਹੈ, ਜਿਸਦਾ ਰੈਜ਼ੋਲਿਊਸ਼ਨ 1600 x 720 ਪਿਕਸਲ ਹੈ ਅਤੇ 120Hz ਤੱਕ ਦੀ ਰਿਫਰੈਸ਼ ਦਰ ਹੈ। ਇਹ 500 nits ਦੀ ਅਧਿਕਤਮ ਚਮਕ ਦੇ ਨਾਲ ਆਉਂਦਾ ਹੈ ਅਤੇ ਇਸ ਨੂੰ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਲਿਆਂਦਾ ਗਿਆ ਹੈ। ਇਸ ਡਿਵਾਈਸ 'ਚ Qualcomm Snapdragon 6s Gen 3 ਪ੍ਰੋਸੈਸਰ ਮਿਲਦੀ ਹੈ।
ਇਹ 8GB ਤੱਕ LPDDR4X ਰੈਮ ਅਤੇ 128GB ਤੱਕ UFS 2.2 ਸਟੋਰੇਜ ਮਿਲਦੀ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਸਲਾਟ ਰਾਹੀਂ 1TB ਤੱਕ ਵਧਾਇਆ ਜਾ ਸਕਦਾ ਹੈ। Moto G45 5G ਵਿੱਚ 5,000 mAh ਦੀ ਬੈਟਰੀ ਹੈ, ਜੋ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਐਂਡਰਾਇਡ 14 ਦੇ ਨਾਲ ਆਉਂਦਾ ਹੈ।
Infinix Hot 50 5G: Infinix Hot 50 5G ਵਿੱਚ 6.7-ਇੰਚ HD + LCD ਡਿਸਪਲੇ ਦਿੱਤੀ ਗਈ ਹੈ, ਜਿਸਦਾ ਰੈਜ਼ੋਲਿਊਸ਼ਨ 1600 x 720 ਪਿਕਸਲ ਅਤੇ 120Hz ਰਿਫ੍ਰੈਸ਼ ਰੇਟ ਹੈ। ਇਹ MediaTek Dimensity 6300 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਫੋਨ ਨੂੰ 8GB ਤੱਕ LPDDR4x ਰੈਮ ਅਤੇ 128GB ਤੱਕ UFS 2.2 ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 1TB ਤੱਕ ਵਧਾਇਆ ਜਾ ਸਕਦਾ ਹੈ।
ਇਸ ਫੋਨ 'ਚ 48MP Sony IMX582 ਪ੍ਰਾਇਮਰੀ ਸੈਂਸਰ ਅਤੇ ਡਿਊਲ LED ਫਲੈਸ਼ ਦੇ ਨਾਲ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ 8MP ਅਲਟਰਾ-ਵਾਈਡ ਐਂਗਲ ਕੈਮਰਾ ਉਪਲਬਧ ਹੈ। Hot 50 5G ਵਿੱਚ 5,000mAh ਦੀ ਬੈਟਰੀ ਦਿੱਤੀ ਹੈ, ਜੋ 18W ਤੱਕ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Realme C63 5G: Realme C63 ਇੱਕ 6.67-ਇੰਚ HD+ ਸਕਰੀਨ ਮਿਲਦੀ ਹੈ, ਜੋ ਕਿ 120Hz ਤੱਕ ਦੀ ਡਾਇਨਾਮਿਕ ਰਿਫਰੈਸ਼ ਦਰ, 240Hz ਦੀ ਟੱਚ ਸੈਂਪਲਿੰਗ ਦਰ ਅਤੇ 625 nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਇਸ ਫੋਨ ਵਿੱਚ ਔਕਟਾ-ਕੋਰ ਮੀਡੀਆਟੇਕ ਡਾਇਮੇਂਸਿਟੀ 6300 6nm ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
A record-breaking Diwali treat! 🎉
— realme (@realmeIndia) October 3, 2024
Over 3.5 crore realme C Series units sold on #realmeFestiveDays, and we’re celebrating with up to ₹1750 in REAL offers.
Grab your top pick for Diwali today!
Know more:https://t.co/VZLBllNjZz https://t.co/l2U97UjfpA#800CrRealOffers pic.twitter.com/8qqtl8HIjn
Realme C63 8GB ਤੱਕ LPDDR4x ਰੈਮ ਅਤੇ 128GB ਤੱਕ UFS 2.2 ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 2TB ਤੱਕ ਵਧਾਇਆ ਜਾ ਸਕਦਾ ਹੈ। Realme C63 ਵਿੱਚ 5000mAh ਦੀ ਬੈਟਰੀ ਹੈ, ਜੋ 10W ਤੇਜ਼ ਚਾਰਜ ਨੂੰ ਸਪੋਰਟ ਕਰਦੀ ਹੈ।
Redmi 13C 5G: Redmi 13C ਸਮਾਰਚਫੋਨ ਵਿੱਚ 6.74-ਇੰਚ HD+ ਡਿਸਪਲੇ ਮਿਲਦੀ ਹੈ, ਜੋ ਕਿ 90Hz ਦੀ ਰਿਫਰੈਸ਼ ਦਰ, 600 x 720 ਪਿਕਸਲ ਦੇ ਰੈਜ਼ੋਲਿਊਸ਼ਨ ਅਤੇ 450 nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ 'ਚ ਔਕਟਾ-ਕੋਰ ਮੀਡੀਆਟੇਕ ਹੈਲੀਓ ਜੀ85 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
#Redmi13C 5G at an unbelievable price this #DiwaliWithMi!
— Xiaomi India (@XiaomiIndia) September 26, 2024
Packed with speed, style, and everything you need, it's the perfect way to level up your festive season.
Grab yours today and #BringMagicHome. Starting at ₹8,999*.
🛒 https://t.co/hbrJjyT8BL pic.twitter.com/u3ZkFZW8I9
ਇਹ ਬਜਟ ਸਮਾਰਟਫੋਨ 8GB ਤੱਕ ਦੀ ਰੈਮ ਦੇ ਨਾਲ 8GB ਵਰਚੁਅਲ ਰੈਮ ਅਤੇ 256GB ਤੱਕ UFS 2.2 ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। Redmi 13C ਵਿੱਚ ਇੱਕ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿੱਚ ਇੱਕ 50MP ਪ੍ਰਾਇਮਰੀ ਸੈਂਸਰ, ਇੱਕ 2MP ਮੈਕਰੋ ਲੈਂਸ ਅਤੇ ਤੀਜਾ 2MP ਲੈਂਸ ਸ਼ਾਮਲ ਹੈ। ਸਮਾਰਟਫੋਨ 'ਚ 5MP ਦਾ ਫਰੰਟ ਫੇਸਿੰਗ ਕੈਮਰਾ ਮਿਲਦਾ ਹੈ।
ਇਹ ਵੀ ਪੜ੍ਹੋ:-