ਆਸ਼ਾ ਵਰਕਰਾਂ ਨੇ ਦਿੱਤਾ ਸਿਵਲ ਸਰਜਨ ਨੂੰ ਮੰਗ ਪੱਤਰ, ਚੋਣਾਂ ਦੌਰਾਨ ਲਗਾਈ ਗਈ ਡਿਊਟੀ ਵਿੱਚ ਬਦਲਾਅ ਕਰਨ ਦੀ ਰੱਖੀ ਮੰਗ - Asha workers submitte demand letter - ASHA WORKERS SUBMITTE DEMAND LETTER
Published : May 17, 2024, 5:02 PM IST
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਸ਼ਾ ਵਰਕਰ ਅਤੇ ਫੈਟੀਲੇਟਰ ਯੂਨੀਅਨ ਪੰਜਾਬ ਦੇ ਵੱਲੋਂ ਸੂਬਾ ਪ੍ਰਧਾਨ ਕਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿੱਚ ਸਿਵਲ ਸਰਜਨ ਰਾਹੀਂ ਚੋਣ ਕਮਿਸ਼ਨ ਨੂੰ ਚੋਣਾਂ ਦੌਰਾਨ ਲਗਾਈ ਗਈ ਡਿਊਟੀ ਵਿੱਚ ਬਦਲਾਅ ਕਰਨ ਦੀ ਮੰਗ ਨੂੰ ਲੈਕੇ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਉਹਨਾਂ ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਕਿ ਚੋਣਾਂ ਦੇ ਦੌਰਾਨ ਕੁਝ ਆਸ਼ਾ ਵਰਕਰਾਂ ਦੀ ਡਿਊਟੀ ਮੀਡੀਆ ਡੇਅ ਮੀਲ ਵਿੱਚ ਰੋਟੀ ਬਣਾਉਣ ਉੱਤੇ ਲਗਾਈ ਗਈ ਹੈ। ਜਿਸਦਾ ਉਹ ਵਿਰੋਧ ਕਰਦੇ ਹਨ, ਉਹਨਾਂ ਕਿਹਾ ਕਿ ਉਹ ਸਿਹਤ ਸੇਵਾਵਾਂ ਦੇਣ ਦੇ ਲਈ ਚੋਣਾਂ ਦੌਰਾਨ ਬਚਨਵੱਧ ਹਨ ਪਰ ਆਂਗਨਵਾੜੀ ਵਰਕਰਾਂ ਦੇ ਨਾਲ ਖਾਣਾ ਨਹੀਂ ਬਣਾਉਣਗੇ। ਉਹਨਾਂ ਨੇ ਕਿਹਾ ਕਿ ਚੋਣਾਂ ਦੌਰਾਨ ਡਿਊਟੀ ਦਾ ਸਮਾਂ ਵੱਧ ਹੈ ਜਿਸ ਕਰਕੇ ਆਸ਼ਾ ਵਰਕਰਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੂੰ 200 ਰੁਪਏ ਪ੍ਰਤੀ ਦਿਨ ਦੇ ਰੱਖੇ ਗਏ ਹਨ ਜੋ ਕਿ ਬਹੁਤ ਘੱਟ ਹੈ ਜਿਸ ਨੂੰ ਵਧਾਕੇ 500 ਕਰਨਾ ਚਾਹੀਦਾ ਹੈ।