7 ਸਾਲ ਪੁਰਾਣੇ ਬੰਦ ਪਏ ਜਿੰਮ 'ਚ ਪਾਈ ਜਾਨ, ਨੌਜਵਾਨ ਸਰਪੰਚ ਦੀ ਨਸ਼ਾ ਤਸਕਰਾਂ ਨੂੰ ਵੀ ਚਿਤਾਵਨੀ - VILLAGE BAL SACHANDAR PANCHAYAT
Published : Jan 16, 2025, 12:08 PM IST
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ ਦੀ ਪੰਚਾਇਤ ਨੇ ਵਿਸ਼ੇਸ਼ ਉਪਰਾਲਾ ਕੀਤਾ। ਪਿੰਡ ਵਿੱਚ ਪੁਰਾਣਾ ਬੰਦ ਪਿਆ ਜਿੰਮ ਮੁੜ ਨਵੀਆਂ ਹਾਈ-ਟੈੱਕ ਮਸ਼ੀਨਾਂ ਨਾਲ ਤਿਆਰ ਕੀਤਾ ਜਿੱਥੇ ਨੌਜਵਾਨ ਮੁਫਤ ਜਿੰਮ ਲਾ ਸਕਣਗੇ। ਖਾਸ ਤੌਰ ਉੱਤੇ ਜਿੰਮ ਲਈ 2 ਕੋਚ ਵੀ ਰੱਖੇ ਹਨ। ਨੌਜਵਾਨ ਸਰਪੰਚ ਜੁਗਰਾਜ ਸਿੰਘ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਲਈ ਸਖ਼ਤ ਨਿਯਮ ਹਨ। ਨਕੇਲ ਕੱਸਣ ਲਈ ਸੀਸੀਟੀਵੀ ਲਗਾਏ ਜਾ ਰਹੇ ਹਨ। ਸਰਪੰਚ ਜੁਗਰਾਜ ਨੇ ਦੱਸਿਆ ਕਿ ਜੋ ਕੋਈ ਵੀ ਨਸ਼ਾ ਤਸਕਰੀ ਕਰਦਾ ਫੜ੍ਹਿਆ ਗਿਆ, ਉਸ ਮਗਰ ਪਿੰਡ ਦਾ ਕੋਈ ਵੀ ਵਾਸੀ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਿੰਡ ਵਿੱਚ ਵਾਈ-ਫਾਈ ਵੀ ਲਗਵਾਏ ਜਾਣਗੇ।