ਹੌਲੀ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਖਿਚ ਦਾ ਕੇਂਦਰ ਬਣੇ ਗੁਲਾਲ ਅਤੇ ਪਿਚਕਾਰੀਆਂ - Holi festival 2014 - HOLI FESTIVAL 2014
Published : Mar 24, 2024, 7:36 AM IST
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹਰ ਤਿਉਹਾਰ ਦੀ ਆਪਣੀ ਹੀ ਰੌਣਕ ਹੁੰਦੀ ਹੈ ਅਤੇ ਸ਼ਹਿਰ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਵੀ ਹੋਲੀ ਦੇ ਤਿਉਹਾਰ ਮੌਕੇ ਅਨੇਕਾਂ ਸਮਾਗਮ ਕੀਤੇ ਜਾਂਦੇ ਹਨ। ਇਸ ਤਰ੍ਹਾਂ ਹੀ ਹੁਣ ਇਸ ਸਾਲ ਵੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ, ਜਿੱਥੇ ਬਜ਼ਾਰਾਂ ਵਿੱਚ ਰੌਣਕ ਵੇਖਣ ਨੂੰ ਮਿਲ ਰਹੀ ਹੈ। ਬੱਚੇ ਅਤੇ ਮਾਪੇ ਹੋਲੀ ਦੇ ਤਿਉਹਾਰ ਦੀ ਖਰੀਦਦਾਰੀ ਕਰਦੇ ਦਿਖਾਈ ਦਿੱਤੇ। ਇਸ ਵਾਰ ਦੀ ਹੋਲੀ 'ਚ ਹਰਬਲ ਰੰਗਾ ਅਤੇ ਹੋਰ ਨਵੀਆਂ ਪਿਚਕਾਰੀਆ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਇਸ ਮੌਕੇ ਗ੍ਰਾਹਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਮੌਕੇ ਮਾਰਕੀਟ ਵਿੱਚ ਰੰਗਤ ਦਿਖਾਈ ਦੇ ਰਹੀ ਹੈ। ਪਹਿਲਾਂ ਨਾਲੋ ਕੈਮੀਕਲ ਰੰਗਾ ਦੀ ਥਾਂ ਹਰਬਲ ਰੰਗਾ ਨੇ ਲੈ ਲਈ ਹੈ ਅਤੇ ਲੋਕ ਹੁਣ ਹੋਲੀ ਮੌਕੇ ਵੱਖ-ਵੱਖ ਕਿਸਮਾਂ ਦੀਆਂ ਪਿਚਕਾਰੀਆਂ ਅਤੇ ਰੰਗਾਂ ਦੀ ਖਰੀਦਦਾਰੀ ਕਰ ਰਹੇ ਹਨ।ਜਿਸ ਨਾਲ ਬੱਚਿਆਂ 'ਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਹੋਲੀ ਮੌਕੇ ਹੁੜਦੰਗ ਮਚਾਉਣ ਵਾਲਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਸ ਪਵਿੱਤਰ ਤਿਉਹਾਰ ਨੂੰ ਖਰਾਬ ਨਾ ਕਰਨ।