ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਚਨਚੇਤ ਦੌਰਾ - Health Minister in Rupnagar - HEALTH MINISTER IN RUPNAGAR
Published : Jul 12, 2024, 9:39 AM IST
ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਬਲੱਡ ਬੈਂਕ, ਏਮਰਜੈਂਸੀ ਵਾਰਡ ਅਤੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ 'ਤੇ ਕਿਹਾ ਕਿ ਅਜਿਹੇ ਚੈਕਿੰਗ ਅਭਿਆਨ ਲਗਾਤਾਰ ਉਹਨਾਂ ਵੱਲੋਂ ਪੰਜਾਬ 'ਚ ਕੀਤੇ ਜਾ ਰਹੇ ਹਨ ਅਤੇ ਜਾਰੀ ਰਹਿਣਗੇ ਤਾਂ ਜੋ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਦਿੱਤੀ ਜਾ ਸਕੇ। ਦੱਸ ਦਈਏ ਕਿ ਸਿਹਤ ਮੰਤਰੀ ਵੱਲੋਂ ਕਰੀਬ ਦੋ ਮਹੀਨੇ ਦੌਰਾਨ ਹੀ ਇਹ ਦੂਸਰਾ ਅਚਨਚੇਤ ਦੌਰਾ ਹੈ, ਜੋ ਉਹਨਾਂ ਵੱਲੋਂ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿਛਲੀ ਵਾਰੀ ਜੋ ਕਮੀਆਂ ਉਹਨਾਂ ਨੂੰ ਨਜ਼ਰ ਆ ਰਹੀਆਂ ਸਨ, ਉਹਨਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਿਹਤ ਸਹੂਲਤਾਂ ਵਿੱਚ ਹੋਰ ਵੀ ਸੁਧਾਰ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਲੱਡ ਬੈਂਕ ਨੂੰ ਇੱਕ ਮਸ਼ੀਨ ਖਰੀਦ ਕੇ ਦਿੱਤੀ ਗਈ ਹੈ, ਜਿਸ ਦੀ ਕੀਮਤ 25 ਲੱਖ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ 'ਚ ਡੇਂਗੂ ਦੇ ਮਰੀਜਾਂ ਨੂੰ ਸਿੰਗਲ ਡੋਨਰ ਪਲਾਜ਼ਮਾ ਦੀ ਲੋੜ ਹੁੰਦੀ ਹੈ, ਜਿਸ ਨੂੰ ਇਹ ਮਸ਼ੀਨ ਖੂਨ 'ਚੋਂ ਵੱਖ ਕਰਕੇ ਕੱਢਦੀ ਹੈ।