ਹਰਪਾਲ ਸਿੰਘ ਭਾਟੀਆ ਨੇ ਵਰਲਡ ਯੂਨੀਵਰਸਿਟੀ ਦੇ ਨਵੇਂ ਮੈਂਬਰ ਸਕੱਤਰ ਵਜੋਂ ਸੰਭਾਲਿਆ ਅਹੁਦਾ - SGGS World University - SGGS WORLD UNIVERSITY
Published : Jun 14, 2024, 11:19 AM IST
ਸ੍ਰੀ ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਸਿੱਖਿਆ ਅਦਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਹਰਪਾਲ ਸਿੰਘ ਭਾਟੀਆ ਨੂੰ ਨਵੇਂ ਮੈਂਬਰ ਸਕੱਤਰ ਚੁਣਿਆ ਗਿਆ ਹੈ। ਜਿਹਨਾਂ ਨੂੰ ਅਹੁਦਾ ਸੰਭਾਲਣ ਦੇ ਲਈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਧਾਮੀ ਨੇ ਕਿਹਾ ਕਿ ਹਰਪਾਲ ਸਿੰਘ ਭਾਟੀਆ ਦਾ ਵਿੱਦਿਅਕ ਖੇਤਰ ਵਿੱਚ ਕਾਫੀ ਯੋਗਦਾਨ ਹੈ, ਜੋ ਕਿ ਕਈ ਸੰਸਥਾਵਾਂ ਵੀ ਚਲਾ ਰਹੇ ਹਨ। ਉਨਾਂ ਦਾ ਕੁਸ਼ਲ ਪ੍ਰਬੰਧਕ ਤਜਰਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੂੰ ਹੋਰ ਮਿਆਰ ਪੱਖੋਂ ਉੱਚਾ ਚੁੱਕਣ ਵਿੱਚ ਸਾਰਥਿਕ ਯੋਗਦਾਨ ਅਦਾ ਕਰੇਗਾ। ਉੱਥੇ ਹੀ ਨਵੇਂ ਮੈਂਬਰ ਸਕੱਤਰ ਹਰਪਾਲ ਸਿੰਘ ਭਾਟੀਆ ਨੇ ਕਿਹਾ ਕਿ ਉਹ ਯੂਨੀਵਰਸਿਟੀ ਦੇ ਸਮੁੱਚੇ ਅਧਿਕਾਰੀਆਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੂੰ ਵਿਦਿਅਕ ਪੱਖ ਤੋਂ ਉੱਚਾ ਚੁੱਕਣ ਵਿੱਚ ਹਰ ਸਮੇਂ ਆਪਣਾ ਯੋਗਦਾਨ ਦੇਣਗੇ।