ਯਾਤਰਾ ਕਰਨ ਜਾਣਾ ਤਾਂ ਹੋ ਜਾਓ ਸਾਵਧਾਨ, ਭਲਕੇ ਕਿਸਾਨ ਚਾਰ ਘੰਟਿਆਂ ਲਈ ਕਰਨਗੇ ਰੇਲਾਂ ਜਾਮ - ਕਿਸਾਨ ਰੋਕਣਗੇ ਰੇਲਾਂ
Published : Mar 9, 2024, 7:41 PM IST
ਮੋਗਾ: ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਜਾਣ ਲਈ ਵਜਿੱਦ ਹਨ ਤਾਂ ਦੂਜੇ ਪਾਸੇ ਹਰਿਆਣਾ ਸਰਕਾਰ ਵਲੋਂ ਉਨ੍ਹਾਂ ਨੂੰ ਬਾਰਡਰਾਂ 'ਤੇ ਰੋਕ ਕੇ ਅੱਗੇ ਵੱਧਣ ਨਹੀਂ ਦਿੱਤਾ ਜਾ ਰਿਹਾ। ਇਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਨੇ 10 ਮਾਰਚ ਨੂੰ ਸੂਬੇ ਭਰ 'ਚ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਚਾਰ ਘੰਟੇ ਲਈ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨ ਆਗੂਆਂ ਦਾ ਕਹਿਣਾ ਕਿ ਕੇਂਦਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਦੇ ਚੱਲਦੇ ਉਹ ਸੰਕੇਤਕ ਧਰਨਾ ਦੇਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਟਰੇਨਾਂ ਰੋਕੀਆਂ ਜਾਣਗੀਆਂ। ਇਸ ਦੇ ਨਾਲ ਹੀ ਕਿਸਾਨ ਆਗੂ ਨੇ ਦੱਸਿਆ ਕਿ ਮੋਗਾ 'ਚ ਅਜੀਤਵਾਲ, ਮੋਗਾ, ਬਾਂਡੀ ਵਿਖੇ ਰੇਲਵੇ ਟਰੈਕ ਦੇ ਆਰ-ਪਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।