ਅੰਬਾਲਾ-ਸ਼ੰਭੂ ਬਾਰਡਰ ਉੱਤੇ ਕਿਸਾਨਾਂ ਨੇ ਦਿਖਾਇਆ ਜ਼ੋਰ, ਬੇਰੀਕੇਡਿੰਗ ਲਈ ਲਾਈਆਂ ਰੋਕਾਂ ਨੂੰ ਨਦੀ 'ਚ ਸੁੱਟਿਆ
Published : Feb 12, 2024, 10:51 PM IST
ਅੰਬਾਲਾ-ਸ਼ੰਭੂ ਬਾਰਡਰ ਉੱਤੇ ਪੰਜਾਬ ਵਾਲੇ ਪਾਸੇ ਤੋਂ ਹਾਈਵੇਅ ਦੇ ਹੇਠਾਂ ਘੱਗਰ ਨਦੀ ਦੇ ਕੱਚੇ ਰਸਤੇ 'ਤੇ ਟਰੈਕਟਰ ਟਰਾਲੀਆਂ ਨੂੰ ਲੰਘਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਸਵੇਰੇ ਸਮਿੰਟ ਦੇ ਜੋ ਭਾਰੀ ਨਾਕੇ ਲਗਾਏ ਸਨ, ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਸਥਾਨਕ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਮਿਲ ਕੇ ਨਦੀ ਵਿੱਚ ਸੁੱਟ ਦਿੱਤਾ। ਉੰਝ ਕੌਮੀ ਸ਼ਾਹਰਾਹ ਅਧੀਨ ਘੱਗਰ ਦਰਿਆ ਪਾਰ ਕਰਕੇ ਹਰਿਆਣਾ ਦੀ ਸਰਹੱਦ ’ਤੇ ਪੁੱਜਣਾ ਹਾਲੇ ਵੀ ਬਹੁਤ ਔਖਾ ਹੈ। ਇਸ ਤੋਂ ਇਲਾਵਾ ਕਿਸਾਨ ਵੀ ਲਗਾਤਾਰ ਆਪਣਾ ਰਾਹ ਪੱਧਰਾ ਕਰਨ ਲਈ ਜੂਝ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਕਈ ਥਾਈਂ ਝੜਪਾਂ ਵੀ ਹੋਈਆਂ ਹਨ। ਪੁਲਿਸ ਨੇ ਕਿਸਾਨਾਂ ਨੂੰ ਰਕੋਣ ਵਾਸਤੇ ਅੱਥਰੂ ਗੈਸ ਅਤੇ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਹੈ।