ਕੰਢੀ ਨਹਿਰ ਦਾ ਪਾਣੀ ਸਿੰਜਾਈ ਦੀ ਥਾਂ ਸੈਲਾ ਪੇਪਰ ਮਿਲ ਨੂੰ ਦੇਣ ਕਾਰਨ ਕਿਸਾਨ ਪ੍ਰੇਸ਼ਾਨ - Hosiarpur kandi canal - HOSIARPUR KANDI CANAL
Published : Jun 7, 2024, 4:15 PM IST
ਹੁਸ਼ਿਆਰਪੁਰ ਦੇ ਤਲਵਾੜਾ ਤੋਂ ਬਲਾਚੌਰ ਤੱਕ ਜਾਣ ਵਾਲੀ ਕੰਢੀ ਕਨਾਲ ਨਹਿਰ ਦਾ ਪਾਣੀ ਗੜ੍ਹਸ਼ੰਕਰ ਦੇ ਪਿੰਡਾਂ ਨੂੰ ਦੇਣ ਦੀ ਵਜਾਏ ਸੈਲਾ ਖ਼ੁਰਦ ਦੀ ਕੁਆਂਟਮ ਪੇਪਰ ਮਿਲ ਨੂੰ ਦੇਣ ਦੇ ਕਾਰਨ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਕਿਸਾਨ ਸਭਾ ਦੇ ਸੁਬਾਈ ਮੀਤ ਪ੍ਰਧਾਨ ਗੁਰਨੇਕ ਭੱਜਲ ਨੇ ਦੱਸਿਆ ਕਿ ਤਿੰਨ ਦਹਾਕਿਆਂ ਤੋਂ ਕੰਢੀ ਨਹਿਰ ਵੱਖ-ਵੱਖ ਸਰਕਾਰਾਂ ਵੇਲੇ ਅਣਦੇਖੀ ਦੀ ਸ਼ਿਕਾਰ ਹੀ ਰਹੀ ਹੈ ਪਰ ਮੌਜੂਦਾ ਸੂਬਾ ਸਰਕਾਰ ਵਲੋਂ ਕੁੱਝ ਸਮਾਂ ਪਹਿਲਾਂ ਇਸ ਨਹਿਰ ਵਿੱਚ ਪਾਣੀ ਛੱਡਣ ਨਾਲ ਕਿਸਾਨਾਂ ਨੂੰ ਆਪਣੀਆਂ ਬੰਜਰ ਜਮੀਨਾਂ ਵਿੱਚ ਪਾਣੀ ਪੁੱਜਣ ਦੀ ਆਸ ਬਣ ਗਈ ਸੀ ਪਰ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਇਸ ਨਹਿਰ ਦੇ ਪਾਣੀ ਦਾ ਵੱਡਾ ਹਿੱਸਾ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿੱਲ ਨੂੰ ਦਿੱਤੇ ਜਾਣ ਕਾਰਨ ਇਲਾਕੇ ਦੇ ਕਿਸਾਨ ਬੇਹੱਦ ਮਾਯੂਸ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿੱਲ ਨੂੰ ਪਾਣੀ ਦਿੱਤੇ ਜਾਣ ਕਾਰਨ ਇਲਾਕੇ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਕੰਢੀ ਕਨਾਲ ਨਹਿਰ ਸਬੰਧਿਤ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ ਸਮੇਂ ਸਿਰ ਦੇਖਭਾਲ ਨਹੀਂ ਕੀਤੀ ਜਾਂਦੀ ਹੈ।