ਕਿਸਾਨ ਅੰਦੋਲਨ 2.0; ਬਾਰਡਰ ਉੱਤੇ ਡਰੋਨ ਸੁੱਟਣ ਦਾ ਜੁਗਾੜ, ਰਿਫਲੈਕਟਰ ਰੰਗ ਦੀ ਵੱਡੀ ਪਤੰਗ ਤਿਆਰ - ਦਿੱਲੀ ਕੂਚ
Published : Feb 21, 2024, 5:45 PM IST
ਅੰਮ੍ਰਿਤਸਰ ਵਿੱਚ ਕਿਸਾਨੀ ਆੰਦੋਲਨ ਨੂੰ ਲੈ ਕੇ ਜਿੱਥੇ ਹਰ ਕੋਈ ਆਪਣੇ ਤਰੀਕੇ ਨਾਲ ਵੱਖ-ਵੱਖ ਤਰ੍ਹਾਂ ਨਾਲ ਉਪਰਾਲਾ ਕਰ ਰਿਹਾ ਹੈ, ਉੱਥੇ ਹੀ, ਅੰਮ੍ਰਿਤਸਰ ਦੇ ਇਕ ਨੌਜਵਾਨ ਵਲੋਂ 10×7 ਫੁੱਟ ਵਡੀ ਪਤੰਗ ਬਣਾ ਕੇ ਕਿਸਾਨੀ ਆੰਦੋਲਨ ਵਿੱਚ ਲੈ ਕੇ ਜਾਣ ਦੀ ਤਿਆਰੀ ਖਿੱਚੀ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਨੌਜਵਾਨ ਲਖਣ ਅੰਮ੍ਰਿਤਸਰੀਆ ਨੇ ਦੱਸਿਆ ਕਿ ਅੱਜ ਸਾਡੇ ਵਲੋਂ ਕਿਸਾਨੀ ਅੰਦੋਲਨ ਨੂੰ ਸਮਰਿਪਤ ਇੱਕ ਵੱਡੀ ਪਤੰਗ ਬਣਾਈ ਗਈ ਹੈ, ਕਿਉਕਿ ਜਿਵੇਂ ਸ਼ੰਭੂ ਬਾਰਡਰ ਉੱਤੇ ਡਰੋਨ ਸੁੱਟਣ ਲਈ ਕਿਸਾਨ ਨੌਜਵਾਨ ਪੰਤਗਾਂ ਉਡਾ ਕੇ ਡਰੋਨ ਸੁੱਟਣ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਇਸ ਵੱਡੀ ਪਤੰਗ ਨਾਲ ਫਾਇਦਾ ਮਿਲੇਗਾ। ਇਸ ਪਤੰਗ ਨੂੰ ਰਿਫਲੈਕਟਰ ਰੰਗ ਦਾ ਬਣਾ ਕੇ ਮਜ਼ਬੂਤ ਮਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ ਜਲਦ ਕਿਸਾਨੀ ਅੰਦੋਲਨ ਵਿੱਚ ਲੈ ਜਾਈ ਜਾਵੇਗੀ, ਜੋ ਕਿ ਆਪਣੇ ਆਪ ਵਿਚ ਵਿਲੱਖਣ ਉਪਰਾਲਾ ਹੈ।