
ਬਾਬਿਆਂ ਦੇ ਭੇਸ 'ਚ ਲੁਟੇਰੇ, ਲੁੱਟੀ ਨਕਦੀ ਤੇ ਨਾਲੇ ਚੁੱਕ ਲੈ ਗਏ ਕਣਕ ਦੀਆਂ ਬੋਰੀਆਂ - Taran Taran News - TARAN TARAN NEWS

Published : May 8, 2024, 10:03 AM IST
ਤਰਨ ਤਾਰਨ: ਇਥੋਂ ਦੇ ਪਿੰਡ ਢੋਲਣ ਵਿਖੇ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਲੋਕਾਂ ਨੂੰ ਦਾਨ ਵਿੱਚ ਕੁਝ ਚੀਜ਼ ਦੇਣ ਤੋਂ ਪਹਿਲਾਂ ਸੋਚਣ ਲਈ ਮਜ਼ਬੂਰ ਕਰ ਦਿੱਤਾ। ਘਟਨਾ ਇਹ ਵਾਪਰੀ ਕਿ ਪਿੰਡ ਢੋਲਣ ਵਿਖੇ ਸਕਾਰਪੀਓ ਗੱਡੀ 'ਤੇ ਚਾਰ ਤੋਂ ਪੰਜ ਵਿਅਕਤੀ ਆਏ, ਜੋ ਕੁਦ ਨੂੰ ਪਿੰਗਲਵਾੜਾ ਬ੍ਰਾਂਚ ਪਟਿਆਲਾ ਦੇ ਦੱਸ ਰਹੇ ਸਨ। ਇਸ ਸਬੰਧੀ ਉਨ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਸਮੈਨਟ ਵੀ ਕਰਵਾਈ। ਘਟਨਾ ਦੀ ਜਾਣਕਾਰੀ ਦਿੰਦਿਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਸਕੂਲ ਦੀ ਗੱਡੀ ਚਲਾਉਂਦਾ ਹੈ, ਜਿਸ ਕਰਕੇ ਉਹ ਘਰ ਨਹੀਂ ਸੀ ਤੇ ਕੁਝ ਵਿਅਕਤੀ ਉਗਰਾਹੀ ਕਰਦੇ ਸਾਡੇ ਘਰ ਆਏ। ਜਿੰਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਜਹਿਰੀਲੀ ਚੀਜ ਸੁੰਘਾ ਕੇ ਬੇਹੋਸ਼ ਕਰ ਦਿੱਤਾ ਤੇ ਫਿਰ ਪੰਜ ਹਜ਼ਾਰ ਦੀ ਨਕਦੀ ਲੁੱਟੀ ਤੇ ਨਾਲ ਹੀ ਤਿੰਨ ਤੋੜੇ ਕਣਕ ਦੇ ਲੈਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ।