ਰਾਜਸਥਾਨ ਦੀ ਸਾਬਕਾ ਸੀਐਮ ਵਸੁੰਦਰਾ ਰਾਜੇ ਸਿੰਧੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ - Ex CM Of Rajasthan Vasundhara Raje
Published : Mar 15, 2024, 10:18 PM IST
ਅੱਜ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਭਾਜਪਾ ਆਗੂ ਵਸੁੰਦਰਾ ਰਾਜੇ ਸਿੰਧੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਹਰਿਮੰਦਰ ਸਾਹਿਬ ਵਿੱਚ ਅੱਜ ਤੀਜੀ ਵਾਰ ਦਰਸ਼ਨ ਕਰਨ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਉਹ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਆਈ ਹਾਂ। ਜਦੋਂ ਵੀ ਉਹ ਅੰਮ੍ਰਿਤਸਰ ਦੀ ਫੇਰੀ ਉੱਤੇ ਆਉਂਦੇ ਹਨ, ਤਾਂ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਜਰੂਰ ਆਉਂਦੇ ਹਨ। ਉਨ੍ਹਾਂ ਕਿਹਾ ਕਿ," ਇੰਨੀ ਭੀੜ ਦੇ ਵਿੱਚ ਵੀ ਮੈਂ ਦਰਸ਼ਨ ਕੀਤੇ ਹਨ ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲੀ ਸਮੇਂ ਦੀ ਹਾਂ ਜਿਹੜਾ ਗੁਰੂ ਮਹਾਰਾਜ ਜੀ ਨੇ ਮੈਨੂੰ ਆਪਣੇ ਦਰਬਾਰ ਉੱਤੇ ਬੁਲਾਇਆ ਹੈ ਤੇ ਮੈਂ ਅੱਜ ਆਪਣੇ ਨਾਲ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਜਾ ਰਹੀ ਹਾਂ।"