ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲੀ ਤੇਜ ਹਨੇਰੀ ਦੇ ਕਾਰਨ ਟੁੱਟਿਆ ਖੰਭਾ, ਹੇਠ ਦਬਣ ਕਾਰਣ ਵਿਅਕਤੀ ਦੀ ਹੋਈ ਮੌਤ - crushed under a broken pillar - CRUSHED UNDER A BROKEN PILLAR
Published : Jun 20, 2024, 9:34 AM IST
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲੀ ਤੇਜ਼ ਹਨੇਰੀ ਦੇ ਕਾਰਣ ਇੱਕ ਦਰੱਖਤ ਦੇ ਨਾਲ ਬਿਜਲੀ ਦਾ ਖੰਭ ਟੁੱਟ ਗਿਆ ਜਿਸ ਦੇ ਥੱਲੇ ਆਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਤਪਾਲ ਕੁਮਾਰ ਨਿਵਾਸੀ ਸਰਹਿੰਦ ਦੇ ਤੌਰ ਉੱਤੇ ਹੋਈ ਹੈ। ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਤਪਾਲ ਕੁਮਾਰ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਿਆ ਸੀ ਪਰ ਤੇਜ਼ ਹਨੇਰੀ ਦੇ ਕਾਰਨ ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦਰੱਖਤ ਬਿਜਲੀ ਦੇ ਖੰਬੇ ਉੱਤੇ ਡਿੱਗ ਗਿਆ ਅਤੇ ਇਹ ਖੰਭਾ ਉਸਦੇ ਭਰਾ ਉੱਤੇ ਡਿੱਗ ਗਿਆ। ਖੰਭੇ ਹੇਠ ਦਬਣ ਕਾਰਣ ਉਸ ਦੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਨੂੰ ਬਿਜਲੀ ਦੇ ਖੰਭੇ ਹੇਠ ਤੋਂ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਜਿਸ ਨੂੰ ਇਲਾਜ ਦੇ ਲਈ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਜੇਕਰ ਐਬੂਲੈਂਸ ਸਮੇਂ ਨਾਲ ਆ ਜਾਂਦੀ ਤਾਂ ਉਸ ਦਾ ਭਰਾ ਬਚ ਸਕਦਾ ਸੀ।