ਚੰਗੀ ਫ਼ਸਲ ਨਾ ਹੋਣ ਕਾਰਨ ਕਿਸਾਨ ਦੇ ਹੋਏ ਮਾੜੇ ਹਾਲਾਤ, ਕੀਤੀ ਖੁਦਕੁਸ਼ੀ - Young farmer commit suicide
Published : Jul 29, 2024, 5:52 PM IST
ਸ੍ਰੀ ਮੁਕਤਸਰ ਸਾਹਿਬ : ਅਬੋਹਰ ਦੇ ਕੋਲੋਂ ਲੰਘਦੀ ਮਲੁਕਪੂਰਾ ਮਾਈਨਰ ਦੇ ਵਿੱਚੋਂ ਮਲੋਟ ਦੇ ਨੇੜੇ ਪਿੰਡ ਖਾਨ ਕੇ ਢਾਬੇ ਦਾ ਨਿਵਾਸੀ ਨੌਜਵਾਨ ਕਿਸਾਨ ਮਨਜਿੰਦਰ ਸਿੰਘ ਦੀ ਲਾਸ਼ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਮਲੋਟ ਵਾਸੀ ਇੱਕ ਕਿਸਾਨ ਨੇ ਫ਼ਸਲ ਨਾ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਦੇ ਕਾਰਨ ਖੁਦਕੁਸ਼ੀ ਕਰ ਲਈ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਸੰਸਥਾਂ ਦੇ ਸਹਿਯੋਗ ਨਾਲ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਵਾ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਲੋਟ ਦੇ ਨੇੜੇ ਪਿੰਡ ਖਾਨ ਕੇ ਢਾਬੇ ਦਾ ਵਾਸੀ ਮਨਜਿੰਦਰ ਸਿੰਘ ਨੇ ਫਸਲ ਮਾੜੀ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ ਹੈ। ਮੌਕੇ ’ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਲੋਟ ਵਾਸੀ ਮਨਜਿੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਕਾਫੀ ਪਰੇਸ਼ਾਨ ਰਹਿੰਦਾ ਸੀ। ਕਿਉਂਕਿ ਖੇਤ ਵਿਚ ਖੜੀ ਝੋਨੇ ਦੀ ਫਸਲ ਪਾਣੀ ਨਾ ਮਿਲਣ ਕਾਰਨ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਬੀਤੇ ਦਿਨੀਂ ਅਚਾਨਕ ਘਰੋਂ ਲਾਪਤਾ ਹੋ ਗਿਆ ਅਤੇ ਅੱਜ ਸਵੇਰੇ ਉਸ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋਈ ਹੈ। ਘਟਨਾ ਦਾ ਪਤਾ ਲਗਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ