ਪੰਜਾਬ

punjab

ETV Bharat / videos

ਹੁਣ ਡਰੋਨ ਨਾਲ ਫਸਲਾਂ 'ਤੇ ਕੀੜਿਆਂ ਨੂੰ ਨਸ਼ਟ ਕਰਨ ਲਈ ਕੀਤੀ ਜਾਵੇਗੀ ਸਪਰੇਅ,ਮੋਗਾ 'ਚ ਮਹਿਲਾ ਕਿਸਾਨਾਂ ਨੂੰ ਮੁਫਤ ਦਿੱਤੇ ਗਏ ਡਰੋਨ - Drones given women farmers in Moga

By ETV Bharat Punjabi Team

Published : Feb 27, 2024, 1:42 PM IST

ਮੋਗਾ: ਨੋ-ਯੂਰੀਆ ਦੇ ਛਿੜਕਾਅ ਵਿਚ ਲੱਗਦੇ ਸਮੇਂ ਨੂੰ ਘਟਾਉਣ ਲਈ 20 ਪੰਜਾਬੀ ਔਰਤਾਂ ਦਾ ਇਕ ਸਮੂਹ ਪੰਜਾਬ ਦੇ ਖੇਤਾਂ ਵਿਚ ਡਰੋਨ ਪਾਇਲਟ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਇਫਕੋ ਦੁਆਰਾ ਕੇਂਦਰੀ ਸਪਾਂਸਰ ਸਕੀਮ ਤਹਿਤ ਪ੍ਰਤੀ ਲਾਭਪਾਤਰੀ ਲਗਭਗ 15 ਲੱਖ ਰੁਪਏ ਦੀ ਲਾਗਤ ਵਾਲੇ ਡਰੋਨ ਯੂਨਿਟ ਮੁਫਤ ਪ੍ਰਦਾਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਇਫਕੋ ਦੇ ਜਰੀਏ ਮਹਿਲਾਵਾ ਨੂੰ 15-15 ਲੱਖ ਰੁਪਏ ਦੇ ਮੁਫਤ ਡਰੋਨ ਦਿੱਤੇ ਗਏ ਹਨ। ਇਸ ਮੁਹਿੰਮ ਤੋਂ ਮਹਿਲਾ ਕਿਸਾਨ ਵਧੇਰੇ ਖੁਸ਼ ਨਜ਼ਰ ਆਈਆਂ। ਦਰਅਸਲ ਅੱਜ ਦੇ ਸਮੇਂ ਵਿੱਚ ਜਿਥੇ ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਚਾਹੇ ਕੋਈ ਵੀ ਕੰਮ ਕਿਉਂ ਨਾ ਹੋਵੇ। ਹੁਣ ਔਰਤਾਂ ਵੀ ਖੇਤੀ ਵੱਲ ਵੱਧ ਰਹੀਆਂ ਹਨ ਅਤੇ ਪਿੰਡਾਂ ਵਿੱਚ ਗਰੁੱਪ ਬਣਾ ਰਹੀਆਂ ਹਨ। ਕਈ ਔਰਤਾਂ ਉਸੇ ਕੇਂਦਰ ਸਰਕਾਰ ਤੋਂ ਡਰੋਨ ਚਲਾਉਣ ਦੀ ਸਿਖਲਾਈ ਵੀ ਲੈ ਰਹੀਆਂ ਹਨ।ਜਿਸ ਰਾਹੀਂ ਉਹ ਖੇਤਾਂ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਕਰਨਗੀਆਂ।ਅੱਜ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਟਨਾਸ਼ਕ ਦਵਾਈਆਂ ਵੰਡੀਆਂ ਗਈਆਂ। ਇੱਕ ਔਰਤ ਨੂੰ ਡਰੋਨ ਨਾਲ ਰਵਾਨਾ ਕੀਤਾ ਗਿਆ ਅਤੇ ਬਾਕੀ ਤਿੰਨ ਔਰਤਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਡਰੋਨ ਦਿੱਤੇ ਜਾਣਗੇ। ਇਹ ਡਰੋਨ ਮਿਲਣ ਤੋਂ ਬਾਅਦ ਮਹਿਲਾ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਕਤ ਔਰਤਾਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ।

ABOUT THE AUTHOR

...view details