ਡਿਪਟੀ ਕਮਿਸ਼ਨਰ ਨੇ ਝੋਨੇ ਦੀ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ - An appeal to burn stubble
Published : Oct 5, 2024, 11:47 AM IST
ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਤ੍ਰਿਪਾਠੀ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦੇਵਨ ਅਤੇ ਬੂੜਾ ਗੁਜਰ ਦੇ ਵਿਅਕਤੀਆਂ ਨੂੰ ਇਕੱਠੇ ਕਰਕੇ ਪਰਾਲੀ ਨੂੰ ਨਾ ਸਾੜਨ ਨੂੰ ਲੈ ਕੇ ਇੱਕ ਅਵੇਅਰਨੈਸ ਕੀਤੀ ਗਈ ਹੈ। ਲੋਕਾਂ ਦੇ ਇਕੱਠ ਨੂੰ ਸਮਝਾਉਂਦੇ ਹੋਏ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਵੱਲੋਂ ਪਰਾਲੀ ਨੂੰ ਨਾ ਸਾੜਨ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ, ਕਿਉਂਕਿ ਸਾਡੀ ਗੁਰਬਾਣੀ ਦੱਸਦੀ ਹੈ ਕਿ ''ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ'' ਜਿਸ ਧਰਤੀ 'ਤੇ ਅਸੀਂ ਖੜੇ ਹਾਂ ਇਸ ਵਿੱਚ ਸਾਡੇ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਪਰਾਲੀ ਨੂੰ ਨਹੀਂ ਸੜਨਾ ਚਾਹੀਦਾ ਅਤੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਮੁਤਾਬਕ ਹੀ ਚਲਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਮੌਕੇ ਗੁਰਦੁਆਰਾ ਸੇਵਾ ਸਿੰਘ ਵਿਖੇ ਮੱਥਾ ਟੇਕਿਆ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਬੋਲਦੇ ਹੋਇਆ ਦੱਸਿਆ ਕਿ ਸਾਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਗਾਲ ਕੇ ਹੀ ਆਉਣ ਵਾਲੀ ਫਸਲ ਵਾਸਤੇ ਖਾਦ ਦਾ ਕੰਮ ਲੈਣਾ ਚਾਹੀਦਾ ਹੈ।