ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਬੱਡੀ ਮੈਚ ਨਾਲ ਕੀਤੀ ਵਿਧਾਨ ਸਭਾ ਸੈਸ਼ਨ ਦੀ ਤੁਲਨਾ, ਵੀਡੀਓ ਹੋ ਰਹੀ ਵਾਇਰਲ
Published : Mar 10, 2024, 7:58 AM IST
ਕਪੂਰਥਲਾ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਪੂਰਥਲਾ ਦੇ ਪਿੰਡ ਨਡਾਲਾ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਰਾਣਾ ਗੁਰਜੀਤ ਸਿੰਘ ਇੱਕ ਕਬੱਡੀ ਟੂਰਨਾਮੈਂਟ ਵਿੱਚ ਆਪਣੇ ਭਾਸ਼ਣ ਦੌਰਾਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੇਖਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ 'ਚ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਸਿਰਫ ਕਬੱਡੀ ਹੀ ਚੱਲ ਰਹੀ ਹੈ ਅਤੇ ਕੁਝ ਖਾਸ ਨਹੀਂ ਹੋ ਰਿਹਾ ਪਰ ਉਨ੍ਹਾਂ ਨੂੰ ਹਾਜ਼ਰੀ ਦੇਣੀ ਪੈ ਰਹੀ ਹੈ, ਜਿਸ ਕਾਰਨ ਉਹ ਵੀ ਅੱਜ ਸਕੂਲੋਂ ਭੱਜੇ ਬੱਚਿਆਂ ਵਾਂਗ ਸੈਸ਼ਨ ਤੋਂ ਭੱਜ ਕੇ ਆ ਗਏ ਹਨ।