ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੂਕੇ ਨੇ ਮੋਗਾ ਤੋਂ ਕੀਤਾ ਚੋਣ ਪ੍ਰਚਾਰ ਦਾ ਅਗਾਜ਼, ਕਿਹਾ- ਲੋਕਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ - Amarjit Kaur started campaign - AMARJIT KAUR STARTED CAMPAIGN
Published : Apr 24, 2024, 5:32 PM IST
ਫ਼ਰੀਦਕੋਟ ਲੋਕ ਸਭਾ ਹਲਕਾ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੂਕੇ ਨੇ ਮੋਗਾ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਜਿੱਥੇ ਆੜਤੀ ਐਸੋਸੀਏਸ਼ਨ ਵੱਲੋਂ ਅਮਰਜੀਤ ਕੌਰ ਸਾਹੂਕੇ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਆੜਤੀਆਂ ਵੱਲੋਂ ਅਮਰਜੀਤ ਕੌਰ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਵਾਰ ਉਹ ਪੂਰੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਦੂਜੇ ਪਾਸੇ ਅਮਰਜੀਤ ਕੌਰ ਨੇ ਵੀ ਦਾਣਾ ਮੰਡੀ ਮੋਗਾ ਵਿੱਚ ਫ਼ਸਲ ਵੇਚਣ ਲਈ ਬੈਠੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਿਆ। ਉਨ੍ਹਾਂ ਆਖਿਆ ਕਿ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਹੈ ਅਤੇ ਕਾਂਗਰਸ ਨੇ ਦੇਸ਼ ਨੂੰ ਮੁੱਢ ਤੋਂ ਤਰੱਕੀ ਦੇ ਰਾਹ ਵੱਲ ਤੋਰਿਆ ਹੈ।