ਪੁਲਿਸ ਨੇ 5000 ਨਸ਼ੀਲੀਆ ਗੋਲੀਆਂ ਤੇ 4000 ਕੈਪਸੂਲ ਸਣੇ ਇੱਕ ਮੁਲਜ਼ਮ ਕੀਤਾ ਕਾਬੂ - Drug supplier busted - DRUG SUPPLIER BUSTED
Published : Sep 26, 2024, 11:27 AM IST
ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿੱਚ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀਆਈ ਸਟਾਫ 2 ਦੀ ਟੀਮ ਵੱਲੋਂ ਇੱਕ ਨਸ਼ਾ ਤਸਕਰ ਨੂੰ ਵੱਡੀ ਗਿਣਤੀ ਵਿੱਚ ਮੈਡੀਕਲ ਨਸ਼ੇ ਨਾਲ ਗ੍ਰਿਫਤਾਰ ਕੀਤਾ। ਡੀਐਸਪੀ ਫੂਲ ਪ੍ਰਦੀਪ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ-2 ਬਠਿੰਡਾ ਦੀ ਪੁਲਿਸ ਪਾਰਟੀ ਬਾਣਾ ਦਿਆਲਪੁਰਾ ਦੇ ਏਰੀਆ ਵਿੱਚ ਗਸ਼ਤ ਕਰਦੇ ਹੋਏ ਪਿੰਡ ਕੋਠਾਗੁਰੂ ਵਿਖੇ ਪਹੁੰਚੇ। ਜਿੱਥੇ ਇੱਕ ਕਾਰ ਖੜ੍ਹੀ ਦਿਖਾਈ ਦਿੱਤੀ ਇਸ ਦੌਰਾਨ ਨੌਜਵਾਨ ਉਕਤ ਕਾਰ ਦੀ ਡਿੱਗੀ ਵਿੱਚ ਪਏ ਪਲਾਸਟਿਕ ਦੇ ਚਿੱਟੇ ਰੰਗ ਦੇ ਗੱਟੇ ਨਾਲ ਛੇੜਛਾੜ ਕਰ ਰਿਹਾ ਦਿਖਾਈ ਦਿੱਤਾ। ਜਿਸ ਨੂੰ ਸਮੇਤ ਕਾਰ ਦੇ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਲਖਵੀਰ ਸਿੰਘ ਵਾਸੀ ਸਰਾਵਾ ਦਾ ਅਗਵਾੜ ਵਾਰਡ ਨੰਬਰ 5 ਕੋਠਾਗੁਰੂ ਵਜੋਂ ਹੋਈ ਹੈ। ਕਾਬੂ ਕੀਤੇ ਮੁਲਜ਼ਮ ਨੇ ਤਲਾਸ਼ੀ ਕਿਸੇ ਅਫਸਰ ਦੇ ਸਾਹਮਣੇ ਕਰਵਾਉਣ ਦੀ ਇੱਛਾ ਜਾਹਰ ਕੀਤੀ। ਜਿਸ ਤੋਂ ਬਾਅਦ ਪਰਦੀਪ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਰਾਮਪੁਰਾ ਫੂਲ ਮੌਕੇ ਉੱਤੇ ਪਹੁੰਚ ਗਏ। ਜਿੰਨ੍ਹਾਂ ਦੀ ਹਾਜਰੀ ਵਿੱਚ ਲਖਵੀਰ ਸਿੰਘ ਦੀ ਕਾਰ ਦੀ ਡਿੱਗੀ ਵਿੱਚ ਪਏ ਪਲਾਸਟਿਕ ਦੇ ਗੱਟੇ ਵਿੱਚ 5000 ਨਸ਼ੀਲੀਆ ਗੋਲੀਆਂ ਅਤੇ 4000 ਨਸ਼ੀਲੇ ਕੈਪਸੂਲ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ।