ਜ਼ਹਿਰੀਲੀ ਸ਼ਰਾਬ ਨਾਲ ਮੌਤ ਦਾ ਮਾਮਲਾ: ਪਤੀ ਦੀ ਮ੍ਰਿਤਕ ਦੇਹ ਦੇਖ ਪਤਨੀ ਨੂੰ ਪਿਆ ਦਿਲ ਦਾ ਦੌਰਾ - Hootch Tragedy Update - HOOTCH TRAGEDY UPDATE
Published : Mar 24, 2024, 7:34 AM IST
ਪਟਿਆਲਾ: ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਮਾਮਲਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਉਥੇ ਹੀ 60 ਸਾਲਾ ਸੁਖਦੇਵ ਸਿੰਘ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ, ਜਿਸ ਤੋਂ ਬਾਅਦ ਪਤੀ ਦੀ ਮ੍ਰਿਤਕ ਦੇਹ ਦੇਖ ਪਤਨੀ ਨੂੰ ਵੀ ਦਿਲ ਦਾ ਦੌਰਾ ਪੈ ਗਿਆ। ਕਾਬਿਲੇਗੌਰ ਹੈ ਕਿ ਮ੍ਰਿਤਕ ਦਿਹਾੜੀ ਮਜ਼ਦੂਰੀ ਕਰਨ ਵਾਲਾ ਵਿਅਕਤੀ ਸੀ, ਜਿਸ ਦੀਆਂ ਤਿੰਨ ਧੀਆਂ ਅਤੇ ਦੋ ਪੁੱਤ ਸੀ। ਪਰਿਵਾਰ ਦੇ ਸਿਰ 'ਤੇ ਕਰੀਬ ਚਾਰ ਤੋਂ ਪੰਜ ਲੱਖ ਰੁਪਏ ਦਾ ਕਰਜ਼ਾ ਵੀ ਹੈ। ਇਸ ਮੌਕੇ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦਾ ਕਹਿਣਾ ਕਿ ਸਾਡੇ ਘਰ 'ਤੇ ਵੀ ਕਰਜ਼ਾ ਚੜਿਆ ਹੋਇਆ ਹੈ ਤੇ ਸਰਕਾਰ ਸਾਡੀ ਮਦਦ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਸਾਡਾ ਕਰਜ਼ਾ ਮੁਆਫ਼ ਕਰੇ ਅਤੇ ਨਾਲ ਹੀ ਸਾਨੂੰ ਕੁਝ ਮੁਆਵਜ਼ਾ ਵੀ ਦੇਵੇ ਤਾਂ ਜੋ ਆਪਣਾ ਘਰ ਦਾ ਗੁਜ਼ਾਰਾ ਕਰ ਸਕਣ।