BKU ਉਗਰਾਹਾਂ ਨੇ ਮੋਗਾ 'ਚ ਅਡਾਨੀ ਦੇ ਸਾਈਲੋ ਗੁਦਾਮ ਦੇ ਬਾਹਰ ਬੋਲਿਆ ਹੱਲਾ, ਤਿੰਨ ਘੰਟੇ ਕੀਤਾ ਰੋਸ ਪ੍ਰਦਰਸ਼ਨ - Protest against silo warehouse - PROTEST AGAINST SILO WAREHOUSE
Published : Apr 11, 2024, 8:17 PM IST
ਮੋਗਾ : BKU ਏਕਤਾ ਉਗਰਾਹਾਂ ਵਲੋਂ ਅੱਜ ਮੋਗਾ ਵਿੱਚ ਬਣੇ ਅਡਾਨੀ ਦੇ ਸਾਈਲੋ ਗੁਦਾਮ ਦੇ ਬਹਾਰ ਲਗਾਤਾਰ ਤਿੰਨ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ 9 ਸਾਈਲੋ ਗੁਦਾਮ ਹਨ। ਇਹਨਾਂ ਸਾਈਲੋ ਗੁਦਾਮਾਂ ਦਾ ਫਾਇਦਾ ਸਿੱਧਾ-ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਜਾਂਦਾ ਹੈ। ਇਸ ਲਈ ਇਹਨਾਂ ਸਾਈਲੋ ਗੁਦਾਮਾਂ ਨੂੰ ਜਲਦ ਤੋਂ ਜਲਦ ਸਰਕਾਰ ਨੂੰ ਆਪਣੇ ਅਧੀਨ ਕਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਰਕਾਰ ਮੰਡੀਕਰਨ ਖਤਮ ਕਰ ਰਹੀ ਹੈ ਅਤੇ ਮੰਡੀਕਰਨ ਖਤਮ ਹੋਣ ਨਾਲ ਮਜ਼ਦੂਰਾਂ ਤੇ ਪਰਿਵਾਰ ਭੁੱਖੇ ਮਰ ਜਾਣਗੇ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੰਡੀਆਂ ਨੂੰ ਬਚਾਉਣ ਲਈ ਉਹ ਇਹਨਾਂ ਸਾਈਲੋ ਗੁਦਾਮਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਅਤੇ ਆਪਣੀ ਕਣਕ ਮੰਡੀਆਂ ਵਿੱਚ ਹੀ ਲੈਕੇ ਜਾਣ।