ਲੱਡੂ ਵੰਡ ਕੇ ਅਤੇ ਢੋਲ ਵਜਾ ਕੇ, ਨਰਿੰਦਰ ਮੋਦੀ ਦੇ ਤੀਜੀ ਵਾਰ ਪੀਐੱਮ ਬਣਨ 'ਤੇ ਖੁਸ਼ੀ 'ਚ ਝੂਮੇ ਭਾਜਪਾ ਵਰਕਰ - Modi PM Again - MODI PM AGAIN
Published : Jun 10, 2024, 12:43 PM IST
ਅੰਮ੍ਰਿਤਸਰ: ਬੀਤੇ ਦਿਨ ਦੇਸ਼ ਵਿੱਚ ਤੀਸਰੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਸਰਕਾਰ ਬਣੀ, ਜਿਸਦੇ ਚੱਲਦੇ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਉੱਥੇ ਹੀ ਅੰਮ੍ਰਿਤਸਰ ਦੇ ਹਲਕਾ ਪੂਰਵੀ ਦੇ ਭਾਜਪਾ ਵਰਕਰਾਂ ਅਤੇ ਨੇਤਾਵਾਂ ਵਿੱਚ ਕਾਫੀ ਖੁਸ਼ੀ ਵੇਖਣ ਨੂੰ ਮਿਲੀ। ਉਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਚਿਹਰਿਆਂ ਉੱਤੇ ਪ੍ਰਧਾਨ ਮੰਤਰੀ ਦੇ ਮਖੌਟੇ ਲਗਾਏ, ਲੱਡੂ ਵੰਡੇ ਅਤੇ ਢੋਲ ਵਜਾ ਕੇ ਇਸ ਖੁਸ਼ੀ ਨੂੰ ਮਨਾਇਆ। ਇਸ ਮੌਕੇ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਨਰਿੰਦਰ ਮੋਦੀ ਨੇ ਕਿਸੇ ਨੂੰ ਵੀ ਨਰਾਜ਼ ਨਹੀਂ ਕੀਤਾ, ਜਿਹੜੇ ਕੰਮ ਰਹਿ ਗਏ ਸਨ ਉਹ ਵੀ ਪਹਿਲ ਦੇ ਅਧਾਰ ਉਤੇ ਨਰਿੰਦਰ ਮੋਦੀ ਵੱਲੋਂ ਪੂਰੇ ਕੀਤੇ ਜਾਣਗੇ।