ਪੰਜਾਬ

punjab

ਭਾਰਤੀ ਜਨਤਾ ਪਾਰਟੀ ਨੇ "ਹਰ ਘਰ ਤਿਰੰਗਾ" ਦੇ ਅਭਿਆਨ ਨੂੰ ਲੈਕੇ ਕੱਢੀ ਤਿਰੰਗਾ ਯਾਤਰਾ - Har Ghar Tiranga

By ETV Bharat Punjabi Team

Published : Aug 14, 2024, 9:25 AM IST

ਭਾਜਪਾ ਨੇ ਤਿਰੰਗਾ ਯਾਤਰਾ ਕੱਢੀ (ETV BHARAT)

ਬਠਿੰਡਾ ਦੇ ਵਿਧਾਨ ਸਭਾ ਹਲਕਾ ਮੌੜ ਮੰਡੀ ਵਿੱਚ ਭਾਜਪਾ ਦੁਆਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਏ ਗਏ ਹਰ ਘਰ ਤਿਰੰਗਾ ਅਭਿਆਨ ਤਹਿਤ ਤਿਰੰਗਾ ਝੰਡਾ ਯਾਤਰਾ ਕੱਢੀ ਗਈ। ਜੋ ਸਨਾਤਨ ਧਰਮਸ਼ਾਲਾ ਤੋਂ ਸ਼ੁਰੂ ਕੀਤੀ ਗਈ ਅਤੇ ਵੱਖ-ਵੱਖ ਬਜ਼ਾਰ ਬੋਹੜ ਵਾਲਾ ਚੌਂਕ, ਕ੍ਰਿਸ਼ਨਾ ਮੰਦਿਰ ਚੌਂਕ, ਥਾਣਾ ਰੋਡ, ਹਸਪਤਾਲ ਬਾਜ਼ਾਰ ਵਿੱਚੋਂ ਹੁੰਦੀ ਹੋਈ ਵਾਪਸ ਸਨਾਤਨ ਧਰਮਸ਼ਾਲਾ ਵਿੱਚ ਸਮਾਪਤ ਹੋਈ। ਰੈਲੀ ਦੀ ਅਗਵਾਈ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਵੱਲੋਂ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਅਭਿਆਨ ਪਿਛਲੇ ਤਿੰਨ ਚਾਰ ਸਾਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਦਾ ਮੱਕਸਦ ਸਾਡੀ ਅੱਜ ਦੀ ਪੀੜੀ ਨੂੰ ਆਜ਼ਾਦੀ ਦਿਹਾੜੇ ਸਬੰਧੀ ਜਾਗਰੂਕ ਕਰਾਉਣਾ ਹੈ। ਅੱਜ ਦੀ ਪੀੜੀ ਇਸ ਦਿਹਾੜੇ ਲਈ ਦਿੱਤੀਆਂ ਕੁਰਬਾਨੀਆਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਇਸ ਦਿਹਾੜੇ ਨੂੰ ਮਨਾਉਣ ਲਈ ਸਾਰੇ ਦੇਸ਼ ਵਾਸੀਆਂ ਨੂੰ ਨਾਲ ਜੋੜਨਾ ਹੈ। ਇਹ ਅਭਿਆਨ 13,14 ਅਤੇ 15 ਅਗਸਤ ਤਿੰਨ ਦਿਨ ਚਲੇਗਾ ਅਤੇ ਅੱਜ ਦੀ ਝੰਡਾ ਯਾਤਰਾ ਵਿੱਚ ਹਰ ਘਰ ਤਿਰੰਗਾ ਤਹਿਤ ਲੋਕਾਂ ਨੂੰ ਤਿੰਨ ਦਿਨ ਆਪਣੇ ਘਰ ਅਤੇ ਦੁਕਾਨਾਂ 'ਤੇ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਗਈ।

ABOUT THE AUTHOR

...view details