ਬਠਿੰਡਾ ਵਾਸੀਆਂ ਨੂੰ ਜਲਦ ਮਿਲਣਗੇ ਨਵੇਂ ਰੇਲਵੇ ਸਟੇਸ਼ਨ: ਰਵਨੀਤ ਬਿੱਟੂ - BJP GOVERNMENT FOR PUNJAB
Published : Nov 4, 2024, 7:38 AM IST
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਬਠਿੰਡਾ ਪਹੁੰਚੇ, ਜਿਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਠਿੰਡਾ ਦੇ ਰੇਲਵੇ ਸਟੇਸ਼ਨ ਨੂੰ ਜਲਦ ਹੀ ਨਵਾਂ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਐਸਟੀਮੇਟ ਪਾਸ ਹੋ ਚੁੱਕਿਆ ਹੈ ਅਤੇ ਬਠਿੰਡਾ ਜੰਕਸ਼ਨ, ਜਿੱਥੋਂ ਰੋਜ 90 ਟ੍ਰੇਨਾਂ ਦੀ ਆਵਾਜਾਈ ਹੁੰਦੀ ਹੈ ਅਤੇ 30 ਦੇ ਕਰੀਬ ਮਾਲ ਗੱਡੀਆਂ ਇਥੋਂ ਲੰਘਦੀਆਂ ਹਨ। ਇਸ ਲਈ ਬਠਿੰਡਾ ਜੰਕਸ਼ਨ ਨੂੰ ਅਪਗ੍ਰੇਡ ਕਰਨਾ ਬਹੁਤ ਜਰੂਰੀ ਹੈ। ਉਹਨਾਂ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਨੂੰ ਲੈ ਕੇ ਚਲਾਈਆਂ ਗਈਆਂ ਰੇਲ ਗੱਡੀਆਂ ਨੂੰ ਲੈ ਕੇ ਉਹਨਾਂ ਦੀ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਹੋਈ ਹੈ। ਜਿਸ ਵਿੱਚ ਹਰ ਧਾਰਮਿਕ ਸਥਾਨ 'ਤੇ ਟ੍ਰੇਨ ਪਹੁੰਚਾਣਾ ਦਾ ਟੀਚਾ ਰੱਖਿਆ ਗਿਆ ਹੈ। ਜਲਦ ਹੀ ਕੇਦਾਰਨਾਥ ਤੱਕ ਵੀ ਟ੍ਰੇਨ ਪਹੁੰਚਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਅਗਲੇ ਮਹੀਨੇ ਜੰਮੂ ਕਸ਼ਮੀਰ ਵਿੱਚ 36 ਹਜਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਪ੍ਰੋਜੈਕਟ ਦਾ ਉਦਘਾਟਨ ਹੋਣ ਜਾ ਰਿਹਾ ਹੈ।