ਪੁਲਿਸ ਨੇ 2 ਮੁਲਜ਼ਮਾਂ ਨੂੰ 79 ਕਿੱਲੋ 990 ਗ੍ਰਾਮ ਭੁੱਕੀ ਸਮੇਤ ਕੀਤਾ ਗ੍ਰਿਫਤਾਰ - Bathinda police arrested 2 persons - BATHINDA POLICE ARRESTED 2 PERSONS
Published : Sep 12, 2024, 8:02 AM IST
ਬਠਿੰਡਾ : ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਢ ਮੁਹਿੰਮ ਵਿੱਚ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ 79 ਕਿਲੋ 990 ਗ੍ਰਾਮ ਭੁੱਕੀ ਚੋਰਾ ਪੋਸਤ ਸਣੇ ਵੱਖ ਵੱਖ ਕਾਰਾਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਰਾਜੇਸ਼ ਸ਼ਰਮਾ ਪੀ.ਪੀ.ਐਸ ਡੀ.ਐਸ.ਪੀ ਨੇ ਦੱਸਿਆ ਕਿ ਇੰਸਪੈਕਟਰ ਨਵਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ-1 ਵੱਲੋਂ ਦੇ ਵਿਅਕਤੀਆਂ ਨੂੰ ਕਾਬੂ ਕਰਕੇ 79 ਕਿਲੋ 990 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ ਦੇ ਵੱਖ-ਵੱਖ ਕਾਰਾਂ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ। ਪੁਲਿਸ ਪਾਰਟੀ ਸ਼ੱਕੀ ਪੁਰਸਾ ਦੇ ਸਬੰਧ ਵਿੱਚ ਮੌੜ ਮੰਡੀ ਤੇ ਰਾਮਪੁਰਾ ਨੂੰ ਜਾ ਰਹੇ ਸੀ,ਜਦੋਂ ਪੁਲਿਸ ਪਾਰਟੀ ਪਿੰਡ ਮੰਡੀ ਕਲਾਂ ਕੋਲ ਪੁੱਜੀ ਤਾਂ ਦੇਖਿਆ 2 ਨੌਜਵਾਨ 2 ਕਾਰਾ ਇੱਕ ਦੂਸਰੇ ਵੱਲ ਬੈਕ ਕਰਕੇ ਉਨ੍ਹਾਂ ਵਿੱਚ ਗੱਟਿਆ ਦੀ ਪਲਟੀ ਕਰਦੇ ਦਿਖਾਈ ਦਿੱਤੇ। ਦੋਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਸਵਿਫਟ ਕਾਰ ਦੇ ਮਾਲਕ ਨੇ ਆਪਣਾ ਨਾਮ ਜਰਨੈਲ ਸਿੰਘ ਵਾਸੀ ਪਿੰਡ ਰਾਮਣਵਾਸ ਜਿਲ੍ਹਾ ਬਠਿੰਡਾ ਦੱਸਿਆ ਅਤੇ ਕਾਰ ਡਸਟਰ ਦੇ ਮਾਲਕ ਨੇ ਆਪਣਾ ਨਾਮ ਨਰਦੇਵ ਸਿੰਘ ਵਾਸੀ ਗਾਂਧੀ ਨਗਰ ਗਲੀ ਨੰਬਰ 12 ਰਾਮਪੁਰਾ ਦੱਸਿਆ, ਸਵਿਫਟ ਕਾਰ ਦੀ ਡਿੱਗੀ ਅਤੇ ਕਾਰ ਡਸਟਰ ਦੀ ਡਿੱਗੀ ਵਿਚੋਂ ਕੁੱਲ 4 ਗੱਟੇ ਬਰਾਮਦ ਕੀਤੇ। ਕੁੱਲ ਵਜਨ 79 ਕਿੱਲੋ 990 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।