ਆਟੋ ਵਾਲੇ ਦਾ ਸ਼ਰਮਨਾਕ ਕਾਰਾ, ਪਹਿਲਾਂ ਕੁੜੀ ਦਾ ਕੀਤਾ ਕਤਲ ਤੇ ਫਿਰ ਲਾਸ਼ ਨਾਲ ਕੀਤਾ ਬਲਾਤਕਾਰ - ਲੜਕੀ ਦੀ ਲਾਸ਼ ਨਾਲ ਬਲਾਤਕਾਰ
Published : Jan 21, 2024, 7:08 AM IST
ਜਲੰਧਰ: ਥਾਣਾ ਲਾਂਬੜਾ ਦੀ ਪੁਲਿਸ ਨੇ ਦੋ ਹਫਤੇ ਪਹਿਲਾਂ ਹੋਏ ਲੜਕੀ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਲੜਕੀ ਦੇ ਕਤਲ ਦੇ ਦੋਸ਼ੀ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮਾਡਲ ਹਾਊਸ ਦੇ ਰਹਿਣ ਵਾਲੇ ਪ੍ਰਿੰਸ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸੁਰਿੰਦਰਪਾਲ ਸਿੰਘ ਧੋਗੜੀ ਨੇ ਦੱਸਿਆ ਕਿ 26 ਦਸੰਬਰ ਦੀ ਸਵੇਰ ਨੂੰ ਲਾਂਬੜਾ ਥਾਣਾ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਲੜਕੀ ਦੀ ਲਾਸ਼ ਮਿਲਣ ਦੀ ਖ਼ਬਰ ਮਿਲੀ ਸੀ। ਤਫਤੀਸ਼ ਦੌਰਾਨ ਉਸ ਦੀ ਪਛਾਣ ਗੁਰਦਾਸਪੁਰ ਵਜੋਂ ਹੋਈ ਜੋ ਨਰਸ ਦਾ ਕੰਮ ਕਰਦੀ ਸੀ। ਜਿਸ 'ਚ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ 'ਚ ਪਤਾ ਲੱਗਾ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮਾਮਲੇ ਨੂੰ ਟਰੇਸ ਕਰਕੇ ਮਾਡਲ ਹਾਊਸ ਦੇ ਰਹਿਣ ਵਾਲੇ ਦੋਸ਼ੀ ਪ੍ਰਿੰਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਚਰਚ ਜਾਣ ਲਈ ਮੁਲਜ਼ਮ ਦੇ ਆਟੋ 'ਚ ਬੈਠੀ ਸੀ ਤਾਂ ਇਸ ਦੀ ਨੀਅਤ ਖ਼ਰਾਬ ਹੋਈ ਤੇ ਮੁਲਜ਼ਮ ਵੱਲੋਂ ਨਾ ਸਿਰਫ ਲੜਕੀ ਦਾ ਕਤਲ ਕੀਤਾ ਗਿਆ, ਸਗੋਂ ਉਸਨੂੰ ਮਾਰਨ ਤੋਂ ਬਾਅਦ ਦੋ ਵਾਰ ਉਸ ਦੀ ਲਾਸ਼ ਨਾਲ ਬਲਾਤਕਾਰ ਵੀ ਕੀਤਾ ਗਿਆ।