ਅੰਮ੍ਰਿਤਸਰ ਪੁਲਿਸ ਨੂੰ ਲੁੱਟਾਂ ਖੋਹੀ ਤੇ ਚੋਰੀ ਦੇ ਮਾਮਲਿਆਂ 'ਚ ਮਿਲੀ ਕਾਮਯਾਬੀ, 25 ਮੋਟਰਸਾਈਕਲਾਂ ਸਮੇਤ 4 ਮੁਲਜ਼ਮ ਕਾਬੂ - Success to Amritsar Police - SUCCESS TO AMRITSAR POLICE
Published : Apr 5, 2024, 6:59 PM IST
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਖਿਲਾਫ਼ ਚਲਾਈ ਗਈ ਮੁਹਿਮ ਦੇ ਤਹਿਤ ਸਿਵਿਲ ਲਾਇਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਜਦੋਂ ਵੱਖ-ਵੱਖ ਕੇਸਾਂ ਦੇ ਵਿੱਚ 4 ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋ 25 ਦੇ ਕਰੀਬ ਚੋਰੀ ਦੇ ਮੋਟਰ ਸਾਇਕਲ ਅਤੇ ਖੋਹ ਕੀਤੇ ਗਏ 03 ਮੋਬਾਇਲ ਫੋਨ , 02 ਅਧਾਰ ਕਾਰਡ, 01 ਲੇਡੀਜ ਪਰਸ ਅਤੇ ਵਾਰਦਾਤ ਸਮੇਂ ਵਰਤਿਆ ਦਾਤਰ ਵੀ ਬਰਾਮਦ ਕੀਤਾ ਹੈ। ਪੁਲਿਸ ਦੀ ਵੈੱਬਸਾਈਟ ਉੱਤੇ ਚੋਰੀ ਦੇ ਬਰਾਮਦ ਕੀਤੇ ਮੋਟਰਸਾਈਕਲਾਂ ਦੇ ਇੰਜਣ ਨੰਬਰ ਅਪਲੋਡ ਕੀਤੇ ਜਾਣਗੇ। ਜਿਸ ਦੇ ਵੀ ਮੋਟਰਸਾਈਕਲ ਚੋਰੀ ਹੋਏ ਹਨ ਉਹ ਸਿਵਲ ਲਾਈਨ ਥਾਣੇ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ।