ਲਿਫਟ ਦੇ ਬਹਾਨੇ ਲੋਕਾਂ ਤੋਂ ਲੁੱਟ ਖੋਹ ਕਰਨ ਵਾਲੇ ਪਤੀ ਪਤਨੀ ਨੂੰ ਕੀਤਾ ਕਾਬੂ - ROBBERS ARRESTED
Published : Dec 28, 2024, 3:40 PM IST
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਲੋਕਾਂ ਨੂੰ ਲੁੱਟਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨਾਂ ਕੋਲੋ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਰਣਜੀਤ ਐਵਨਿਊ ਦੇ ਐਸਐਚਓ ਰੋਬਿਨ ਹੰਸ ਨੇ ਦੱਸਿਆ ਕਿ ਸਾਨੂੰ 15 ਦਿਨ ਪਹਿਲਾਂ ਇਕ ਸ਼ਿਕਾਇਤ ਮਿਲੀ ਸੀ। ਜਿਸ ਵਿਚ ਜਸਪਾਲ ਸਿੰਘ ਵਾਸੀ ਰਣਜੀਤ ਐਵੀਨਿਊ, ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਕਿ ਉਹ ਹਸਪਤਾਲ ਤੋਂ ਆਪਣੇ ਘਰ ਰਣਜੀਤ ਐਵੀਨਿਊ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਮਹਿੰਦਰਾ ਏਜੰਸੀ ਦੇ ਸਾਹਮਣੇ ਇੱਕ ਲੜਕੀ ਜਿਸ ਨੇ ਮਾਸਕ ਲਗਾਇਆਂ ਹੋਇਆਂ ਸੀ ਅਤੇ ਰਸਤੇ ਵਿੱਚ ਖੜੀ ਸੀ। ਉਸ ਨੇ ਇੱਕ ਚੰਗਾ ਨਾਗਰਿਕ ਹੋਣ ਕਰਕੇ ਇਸ ਲੜਕੀ ਦੀ ਮਜ਼ਬੂਰੀ ਸਮਝਦੇ ਹੋਏ, ਮੈਂ ਆਪਣੀ ਗੱਡੀ ਰੋਕ ਕੇ ਲੜਕੀ ਨੂੰ ਵਿੱਚ ਬੈਠਾ ਲਿਆ।