ਅਕਾਲੀ ਉਮੀਦਵਾਰ ਅਨਿਲ ਜੋਸ਼ੀ ਨੇ ਭਰਿਆ ਨਾਮਜਦਗੀ ਪੱਤਰ,ਬਿਕਰਮ ਮਜੀਠੀਆ ਦਾ ਮਿਲਿਆ ਸਹਿਯੋਗ - Akali Dal Candidate Anil Joshi - AKALI DAL CANDIDATE ANIL JOSHI
Published : May 10, 2024, 6:27 PM IST
ਅੱਜ ਲੋਕਾ ਸਭਾ ਚੋਣਾਂ 2024 ਦੀ ਲਈ ਅੰਮ੍ਰਿਤਸਰ ਤੋਂ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਨਾਮਜਦਗੀ ਪੱਤਰ ਭਰਿਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਹੋਰਨਾਂ ਆਗੂ ਮੌਜੁਦ ਰਹੇ। ਇੱਕ ਵੱਡੇ ਕਾਫਲੇ ਦੇ ਨਾਲ ਉਹ ਆਪਣੇ ਸਾਥੀਆਂ ਸਣੇ ਕਾਫਲੇ ਨਾਲ ਨਾਮਜਦਗੀ ਦਾਖਿਲ ਕੀਤੀ। ਇਸ ਮੌਕੇ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੈ ਜਨਤਾ ਦਾ ਸੇਵਕ ਹਾਂ ਅਤੇ ਕਿਸਾਨ ਵੀਰਾਂ ਦੀ ਹਿਮਾਇਤ ਕਰਦਿਆਂ ਬੀਜੇਪੀ ਛੱਡੀ ਸੀ ਪਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਲਈ ਵਚਨਬੱਧ ਹਾਂ ਅਤੇ ਹਮੇਸ਼ਾ ਰਹਾਂਗਾ। ਉਹਨਾਂ ਕਿਹਾ ਕਿ ਮੇਰਾ ਵਤੀਰਾ ਕੋਈ ਬੀਜੇਪੀ ਦੇ ਅਫਸਰਸ਼ਾਹੀ ਉਮੀਦਵਾਰ ਵਾਲਾ ਨਹੀਂ ਜੋ ਹੁਣ ਤੋਂ ਹੀ ਲੋਕਾਂ ਨੂੰ ਅਤੇ ਵਰਕਰਾ ਨੂੰ ਦਬਕੇ ਮਾਰ ਰਿਹਾ। ਅਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਹਾਂ ਅਤੇ 20 ਲੱਖ ਲੋਕਾਂ ਦਾ ਵਿਸ਼ਵਾਸ ਜਿੱਤਣਾ ਸੋਖਾ ਨਹੀਂ। ਜੇਕਰ ਜਨਤਾ ਨੇ ਮੌਕਾ ਦਿਤਾ ਤਾਂ ਜਰੂਰ ਕੁਝ ਕਰ ਕੇ ਵਿਖਾਂਵਾਂਗੇ। ਇਸ ਮੌਕੇ ਅਨਿਲ ਜੋਸ਼ੀ ਦੀ ਨੁਮਾਇੰਦਗੀ ਭਰਨ ਨਾਲ ਪਹੰਚੇ ਬਿਕਰਮ ਮਜੀਠੀਆ ਨੇ ਦੱਸਿਆ ਕਿ ਗੁਰੂ ਮਹਾਰਾਜ ਦੇ ਫਲਸਫੇ 'ਤੇ ਚਲਦੇ ਗੁਰੂ ਦੀ ਸੰਗਤ ਦੀ ਸੇਵਾ ਰੱਖਣ ਵਾਲੇ ਉਮੀਦਵਾਰ ਨੂੰ ਜਨਤਾ ਨੇ ਚੁਣਨਾ ਹੈ। ਜਿਹੜੇ ਮੌਕਾ ਪ੍ਰਸਤ ਲੋਕਾ ਨਾ ਝੂਠੇ ਵਾਅਦੇ ਕਰਨ ਤੋ ਇਲਾਵਾ ਕੋਈ ਕੰਮ ਨਹੀ ਕਰਦੇ ਜਨਤਾ ਉਹਨਾ ਨੂੰ ਜਵਾਬ ਪੁੱਛੇਗੀ।